ਰਾਜਾਸਾਂਸੀ (ਰਾਜਵਿੰਦਰ)- ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਦਾਲਮ ਦੇ ਜਗਤਾਰ ਸਿੰਘ (50) ਦੀ ਕਰੰਟ ਲੱਗਣ ਕਾਰਮ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਜਗਤਾਰ ਸਿੰਘ ਦੀ ਪਤਨੀ ਬਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਸਮੇਤ ਕਿਸੇ ਰਿਸ਼ਤੇਦਾਰ ਕੋਲ ਗਏ ਹੋਏ ਸਨ ਤੇ ਉਨ੍ਹਾਂ ਦਾ ਪਤੀ ਘਰ ਵਿਚ ਇਕੱਲਾ ਹੀ ਸੀ।
ਪੜ੍ਹੋ ਇਹ ਵੀ ਖ਼ਬਰ: ਸਰਹੱਦੀ ਕਸਬੇ ’ਚ ਵਾਪਰੀ ਖੂਨੀ ਵਾਰਦਾਤ: ਘਰੇਲੂ ਵੰਡ ਦੀ ਲੜਾਈ ਨੂੰ ਲੈ ਕੇ ਭਰਾ ਦਾ ਕਤਲ
ਰਾਤ ਨੂੰ ਜਦ ਪੱਖਾ ਬੰਦ ਹੋਇਆ ਤਾਂ ਉਸ ਦਾ ਪਤੀ ਤਾਰ ਠੀਕ ਕਰਨ ਲਈ ਉੱਠ ਗਿਆ। ਇਸ ਦੌਰਾਨ ਬਿਜਲੀ ਵਾਲੀ ਤਾਰ ਉਸ ਦੀ ਹਿੱਕ ’ਤੇ ਲੱਗ ਗਈ। ਕਰੰਟ ਲੱਗਣ ਕਾਰਨ ਉਸ ਨੇ ਚੀਕ ਮਾਰੀ, ਜਿਸ ਨੂੰ ਸੁਣ ਕੇ ਨਜ਼ਦੀਕ ਘਰ ’ਚ ਉਨ੍ਹਾਂ ਦੇ ਰਹਿ ਰਹੇ ਚਾਚੇ, ਤਾਏ ਦੇ ਪਰਿਵਾਰ ਵਾਲੇ ਪਹੁੰਚ ਗਏ। ਉਨ੍ਹਾਂ ਨੇ ਉਸ ਨੂੰ ਅੰਮ੍ਰਿਤਸਰ ਹਸਪਤਾਲ ’ਚ ਦਾਖਲ ਕਰਵਾਇਆ ਪਰ ਹਸਪਤਾਲ ’ਚ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ।
ਪੁਲਸ ਦੀ ਨੱਕ ਥੱਲੇ ਹੁੰਦੇ ਨੇ ਪਾਰਕ ਦੇ ਗਰਿੱਲ ਤੇ ਮੋਟਰ ਸਾਈਕਲ ਚੋਰੀ, ਨਸ਼ੇੜੀ ਕਰਦੇ ਨੇ ਨਸ਼ੇ
NEXT STORY