ਤਰਨਤਾਰਨ (ਰਾਜੂ, ਜ.ਬ) - ਥਾਣਾ ਝਬਾਲ ਪੁਲਸ ਨੇ ਰੰਜਿਸ਼ ਦੇ ਚੱਲਦਿਆਂ ਜਾਨਲੇਵਾ ਕਰਕੇ 3 ਵਿਅਕਤੀਆਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ 16 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਚਰਨ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਮੰਨਣ ਨੇ ਦੱਸਿਆ ਕਿ ਉਸ ਦੇ ਭਤੀਜੇ ਧਨਵੰਤ ਸਿੰਘ ਨੇ ਪਿੰਡ ਦੀ ਹੀ ਕੁੜੀ ਨਾਲ ਕੋਰਟ ਮੈਰਿਜ਼ ਕਰਵਾਈ ਸੀ, ਜਿਸ ਦੀ ਰੰਜਿਸ਼ ਦੇ ਚੱਲਦਿਆਂ ਬੀਤੇ ਦਿਨੀਂ ਸਰੀਫ ਸਿੰਘ, ਚਮਕੌਰ ਸਿੰਘ, ਸਾਰਜ ਸਿੰਘ ਪੁੱਤਰਾਨ ਬਗੀਚਾ ਸਿੰਘ, ਰੌਸ਼ਨ ਸਿੰਘ, ਤਰਲੋਚਨ ਸਿੰਘ ਪੁੱਤਰਾਨ ਛਿੰਦਾ ਸਿੰਘ, ਗੋਪੀ ਸਿੰਘ ਪੁੱਤਰ ਸਤਨਾਮ ਸਿੰਘ, ਜੀਨਾ ਸਿੰਘ, ਜੈਮਲ ਸਿੰਘ ਪੁੱਤਰਾਨ ਦਜਸ਼ਨ ਸਿੰਘ, ਮਨੋਹਰ ਸਿੰਘ ਪੁੱਤਰ ਨਿਰਮਲ ਸਿੰਘ, ਨਰਿੰਦਰ ਸਿੰਘ, ਬਗੀਚਾ ਸਿੰਘ ਪੁੱਤਰਾਨ ਨਿਰਮਲ ਸਿੰਘ, ਹੁਸੈਨ ਸਿੰਘ ਪੁੱਤਰ ਨਰਿੰਦਰ ਸਿੰਘ, ਕੁਸ਼ੱਲਿਆ ਕੌਰ ਪਤਨੀ ਸਤਨਾਮ ਸਿੰਘ, ਗੁਰਮੀਤ ਕੌਰ ਪਤਨੀ ਬਗੀਚਾ ਸਿੰਘ, ਦਵਿੰਦਰ ਕੌਰ ਪਤਨੀ ਨਿੰਦਰ ਸਿੰਘ ਅਤੇ ਸਤਨਾਮ ਸਿੰਘ ਵਾਸੀਆਨ ਮੰਨਣ ਨੇ ਇਕ ਸਲਾਹ ਹੋ ਕੇ ਉਸ ਨੂੰ ਰੋਕ ਲਿਆ ਅਤੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ।
ਉਸ ਦੀ ਆਵਾਜ਼ ਸੁਣ ਕੇ ਜਦ ਉਸ ਦਾ ਮੁੰਡਾ ਬਿਕਰਮਜੀਤ ਸਿੰਘ, ਭਤੀਜਾ ਧਨਵੰਤ ਸਿੰਘ, ਕੁੜੀ ਤਮੰਨਾ ਅਤੇ ਨਿੰਦਰ ਕੌਰ ਛੁਡਾਉਣ ਲਈ ਆ ਗਏ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਵੀ ਕੁੱਟ ਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਨੀਯਤ ਨਾਲ ਉਸ ਦੇ ਮੁੰਡੇ ਬਿਕਰਮਜੀਤ ਸਿੰਘ ਦੇ ਸਿਰ ਵਿਚ ਇੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਵਲੋਂ ਰੌਲਾ ਪਾਉਣ ’ਤੇ ਉਕਤ ਵਿਅਕਤੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਅਤੇ ਉਨ੍ਹਾਂ ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਇਸ ਸਬੰਧੀ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਉਪਰੋਕਤ ਵਿਅਕਤੀਆਂ ਦੇ ਖ਼ਿਲਾਫ਼ ਮੁੱਕਦਮਾ ਨੰਬਰ 16 ਧਾਰਾ 307/356/323/379ਬੀ/506/148/149 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੋਣਾਂ ਵਾਲੇ ਸੂਬਿਆਂ ’ਚ ਭਾਜਪਾ ਨੂੰ ਘੇਰਨ ਦੀ ਤਿਆਰੀ 'ਚ ਕਿਸਾਨ
NEXT STORY