ਤਰਨਤਾਰਨ (ਰਮਨ)- ਅਮਰੀਕਾ ਪੁਲਸ ਵੱਲੋਂ ਫੜ੍ਹੇ ਗਏ ਬੇਟੇ ਨੂੰ ਛਡਾਉਣ ਦੇ ਨਾਮ ਉਪਰ ਦੋ ਲੱਖ ਰੁਪਏ ਦੀ ਠੱਗੀ ਮਾਰਨ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ਵਿਚ ਸਾਈਬਰ ਕ੍ਰਾਈਮ ਤਰਨਤਾਰਨ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਮਜੀਤ ਕੌਰ ਪਤਨੀ ਜਸਬੀਰ ਸਿੰਘ ਵਾਸੀ ਭਰੋਵਾਲ ਨੇ ਪੁਲਸ ਦੇ ਸਾਈਬਰ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 7 ਜਨਵਰੀ ਨੂੰ ਉਸ ਦੇ ਮੋਬਾਈਲ ਫੋਨ ਉਪਰ ਇਕ ਵਿਅਕਤੀ ਵੱਲੋਂ ਫੋਨ ਕਰਦੇ ਹੋਏ ਕਿਹਾ ਗਿਆ ਕਿ ਮੈਂ ਰਣਜੀਤ ਸਿੰਘ ਅਮਰੀਕਾ ਤੋਂ ਪੁਲਸ ਇੰਸਪੈਕਟਰ ਬੋਲਦਾ ਹਾਂ, ਤੁਹਾਡਾ ਲੜਕਾ ਵਿਕਰਮਜੀਤ ਸਿੰਘ ਜੋ ਅਮਰੀਕਾ ਪੁਲਸ ਵੱਲੋਂ ਫੜ੍ਹਿਆ ਹੋਇਆ ਹੈ, ਜਿਸ ਦੀ ਗੱਡੀ ਵਿਚੋਂ ਕੋਈ ਗੈਰ ਕਾਨੂੰਨੀ ਸਾਮਾਨ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚਿਤਾਵਨੀ, ਇਸ ਦਿਨ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਜੇਕਰ ਤੁਸੀਂ ਆਪਣੇ ਲੜਕੇ ਵਿਕਰਮਜੀਤ ਸਿੰਘ ਨੂੰ ਛੁਡਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 3 ਲੱਖ ਰੁਪਏ ਦੇਣੇ ਪੈਣੇ ਹਨ। ਅਗਰ ਤੁਸੀਂ ਪੈਸੇ ਨਹੀਂ ਦਿੱਤੇ ਤਾਂ ਅਮਰੀਕਾ ਪੁਲਸ ਵੱਲੋਂ ਤੁਹਾਡੇ ਲੜਕੇ ਨੂੰ 17 ਸਾਲ ਲਈ ਜੇਲ ਵਿਚ ਭੇਜ ਦੇਣਗੇ। ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਕਾਫੀ ਡਰਾ-ਧਮਕਾ ਦਿੱਤਾ, ਜਿਸ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨ ਹੋ ਗਈ ਅਤੇ ਡਰਦੀ ਹੋਈ ਨੇ ਸਬੰਧਤ ਵਿਅਕਤੀ ਵੱਲੋਂ ਦੱਸੇ ਗਏ ਬੈਂਕ ਖਾਤੇ ਵਿਚ ਚੈੱਕ ਰਾਹੀਂ 2 ਲੱਖ 10 ਹਜ਼ਾਰ ਰੁਪਏ ਦੀ ਰਕਮ ਟ੍ਰਾਂਸਫਰ ਕਰ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਫਰੌਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਸਣੇ ਇਨ੍ਹਾਂ ਇਲਾਕਿਆਂ 'ਚ ਲੱਗੀ ਪਾਬੰਦੀ, 16 ਜੂਨ ਤੱਕ ਹੁਕਮ ਜਾਰੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਵਿੰਦਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਰਮਜੀਤ ਕੌਰ ਦੇ ਬਿਆਨਾਂ ਹੇਠ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਤਰਨਤਾਰਨ: ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਦੋਸਤ ਵੱਲੋਂ ਵਿਆਹ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ: ਤੇਜ਼ ਗਰਮੀ ਦਾ ਕਹਿਰ ਕਾਰਨ 12 ਵੱਜਦੇ ਹੀ ਬਾਜ਼ਾਰਾਂ ’ਚ ਪੈ ਜਾਂਦਾ ਸੰਨਾਟਾ
NEXT STORY