ਬਟਾਲਾ, (ਬੇਰੀ)—ਅੱਜ ਸ਼ਿਵ ਸੈਨਾ ਸਮਾਜਵਾਦੀ ਦੇ ਇਕ ਵਫਦ ਵਲੋਂ ਰੈਫਰੈਂਡਮ-2020 ਦੇ ਸੰਬੰਧ 'ਚ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਨੂੰ ਇਕ ਮੰਗ-ਪੱਤਰ ਰਾਸ਼ਟਰੀ ਉਪ ਪ੍ਰਧਾਨ ਕਮਲ ਵਰਮਾ ਅਤੇ ਸੰਗਠਨ ਮੰਤਰੀ ਪੰਜਾਬ ਰਾਜੀਵ ਮਹਾਜਨ ਦੀ ਸਾਂਝੀ ਅਗਵਾਈ 'ਚ ਸੌਂਪਿਆ ਗਿਆ।
ਮੰਗ-ਪੱਤਰ ਰਾਹੀਂ ਸ਼ਿਵ ਸੈਨਾ ਆਗੂਆਂ ਨੇ ਭਾਰਤ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ 'ਚ ਮੰਗ ਕੀਤੀ ਕਿ ਰੈਫਰੈਂਡਮ-2020 ਸਬੰਧੀ 12 ਅਗਸਤ ਨੂੰ ਜੋ ਲੰਡਨ 'ਚ ਰੈਲੀ ਕੀਤੀ ਜਾ ਰਹੀ ਹੈ, ਉਸਦਾ ਭਾਰਤ ਸਰਕਾਰ ਨੂੰ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਕ ਸਾਜ਼ਿਸ਼ ਹੈ। ਹੋਰ ਤਾਂ ਹੋਰ ਇਸ ਰੈਲੀ ਨੂੰ ਰੋਕਣ ਲਈ ਭਾਰਤ ਸਰਕਾਰ ਬ੍ਰਿਟਿਸ਼ ਸਰਕਾਰ 'ਤੇ ਆਪਣਾ ਦਬਾਅ ਵੀ ਬਣਾਏ ਅਤੇ ਬ੍ਰਿਟਿਸ਼ ਸਰਕਾਰ ਨਾਲ ਆਪਣੇ ਰਾਜਨੀਤਕ ਸਬੰਧਾਂ ਨੂੰ ਤੋੜੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਸਮਾਜਵਾਦੀ ਰੈਫਰੈਂਡਮ-2020 ਦਾ ਸਖਤ ਸ਼ਬਦਾਂ 'ਚ ਵਿਰੋਧ ਕਰਦੀ ਹੈ ਅਤੇ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਹੀਂ ਹੋਣ ਦੇਵੇਗੀ ਅਤੇ ਹਿੰਦੂ-ਸਿੱਖ ਇਕੱਠਤਾ ਨੂੰ ਕਾਇਮ ਰੱਖਿਆ ਜਾਵੇਗਾ। ਇਸ ਮੌਕੇ ਪੰਜਾਬ ਸਹਾਲਕਾਰ ਬਿੱਟੂ ਯਾਦਵ, ਪੰਜਾਬ ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਪੰਜਾਬ ਸਕੱਤਰ ਡਾ. ਅਮਰੀਕ ਸਿੰਘ, ਜ਼ਿਲਾ ਚੇਅਰਮੈਨ ਰਜਿੰਦਰ ਸਿੰਘ ਸੰਧੂ, ਪੰਜਾਬ ਜੁਆਇੰਟ ਸਕੱਤਰ ਗੁਰਮੀਤ ਸਿੰਘ ਜੰਗੀ, ਜ਼ਿਲਾ ਮੀਤ ਪ੍ਰਧਾਨ ਰਜਿੰਦਰ ਟੀ. ਟੀ. ਅਤੇ ਰਾਹੁਲ ਕੁਮਾਰ, ਸੰਜੀਵ ਬੰਟੀ, ਸੋਨੂੰ ਮਹਾਜਨ ਆਦਿ ਹਾਜ਼ਰ ਸਨ।
ਪੰਚਾਇਤੀ ਚੋਣਾਂ ਬੰਨਣਗੀਆਂ 2019 ਦੀਆਂ ਲੋਕ ਸਭਾ ਚੋਣਾਂ ਦਾ ਮੁੱਢ : ਸੱਚਰ
NEXT STORY