ਤਰਨਤਾਰਨ (ਰਾਜੂ) : ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਦੇ ਯਤਨਾਂ ਸਦਕਾ ਨਵ-ਜੰਮੇ ਬੱਚੇ ਨੂੰ ਨਵਾਂ ਜਨਮ ਮਿਲਿਆ ਹੈ। ਇਸ ਬੱਚੇ ਦਾ ਜਨਮ ਆਮ ਨਿਰਧਾਰਤ ਸਮੇਂ ਤੋਂ ਪਹਿਲਾਂ ਭਾਵ ਸਾਢੇ 6 ਮਹੀਨਿਆਂ 'ਚ ਹੀ ਹੋ ਗਿਆ ਸੀ ਅਤੇ ਜਨਮ ਸਮੇਂ ਬੱਚੇ ਦਾ ਭਾਰ 900 ਗ੍ਰਾਮ ਸੀ ਅਤੇ ਸਾਹ ਲੈਣ 'ਚ ਵੀ ਮੁਸ਼ਕਲ ਹੋ ਰਹੀ ਸੀ। ਇਸ ਤੋਂ ਇਲਾਵਾ ਫੇਫੜੇ ਵੀ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਾਰਣ ਬੱਚੇ ਨੂੰ 48 ਘੰਟਿਆਂ ਲਈ ਐੱਨ. ਆਈ. ਸੀ. ਯੂ. (ਬੱਚਿਆਂ ਦੇ ਆਈ. ਸੀ. ਯੂ.) 'ਚ ਵੈਂਟੀਲੇਟਰ 'ਤੇ ਰੱਖਿਆ ਗਿਆ।
ਬੱਚਿਆਂ ਦੇ ਮਾਹਿਰ ਡਾ. ਹਿਮਾਂਸ਼ੂ ਰਾਏ ਤੇ ਉਨ੍ਹਾਂ ਦੇ ਪੂਰੇ ਸਟਾਫ ਦੀ ਮਿਹਨਤ ਸਦਕਾ ਬੱਚਾ ਹੁਣ ਇਲਾਜ ਤੋਂ ਬਾਅਦ ਬਿਲਕੁੱਲ ਸਹੀ ਹੈ ਅਤੇ ਸਾਹ ਵੀ ਲੈ ਰਿਹਾ ਹੈ। ਡਾ. ਹਿਮਾਂਸ਼ੂ ਰਾਏ ਦਾ ਕਹਿਣਾ ਹੈ ਕਿ ਅਜਿਹੇ ਕੇਸਾਂ ਵਿਚ ਬੱਚਿਆਂ ਦੇ ਬਚਣ ਦੇ ਮੌਕੇ ਬਹੁਤ ਘੱਟ ਹੁੰਦੇ ਹਨ ਪਰ ਮਹਾਪੁਰਸ਼ਾਂ ਦੇ ਆਸ਼ੀਰਵਾਦ ਅਤੇ ਰੱਬ ਦੀ ਮਿਹਰ ਸਦਕਾ ਇਸ ਬੱਚੇ ਪਵਿੱਤਰ ਸਿੰਘ ਨੂੰ ਨਵਾਂ ਜਨਮ ਮਿਲਿਆ ਹੈ ਅਤੇ ਹੁਣ ਬੱਚਾ ਤੰਦਰੁਸਤ ਹੋ ਕੇ ਘਰ ਜਾ ਰਿਹਾ ਹੈ।
8 ਸਾਲਾ ਬੱਚੇ ਦੀ ਸੂਏ 'ਚ ਡੁੱਬਣ ਕਾਰਣ ਮੌਤ
NEXT STORY