ਤਰਨਤਾਰਨ (ਵਿਜੇ ਅਰੋੜਾ) : ਬੀਤੇ ਦਿਨੀਂ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਡੱਲ ਵਿਖੇ ਡਰੇਨ 'ਚ ਡੁੱਬ ਕੇ ਮਰੇ ਨੌਜਵਾਨ ਨਵਜੋਤ ਸਿੰਘ ਦੇ ਮਾਮਲੇ 'ਚ ਨਾਮਜ਼ਦ ਚਾਰ ਨੌਜਵਾਨਾਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ, ਮੇਜਰ ਸਿੰਘ, ਜੋਗਾ ਸਿੰਘ ਤੇ ਦਿਲਬਾਗ ਸਿੰਘ ਵਾਸੀ ਡੱਲ ਨੂੰ ਉਕਤ ਮਾਮਲੇ ਸਬੰਧੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਚਾਰ ਨੌਜਵਾਨ ਅਤੇ ਮ੍ਰਿਤਕ ਨਵਜੋਤ ਸਿੰਘ ਪਿੰਡ ਡੱਲ ਖਾਲੜਾ ਬਾਰਡਰ ਤੋਂ ਹੈਰੋਇਨ ਦੀ ਖੇਪ ਲੈਣ ਗਏ ਸੀ ਪਰ ਖੇਪ ਨਾ ਮਿਲਣ ਕਰਕੇ ਜਦੋਂ ਸਾਰੇ ਵਾਪਸ ਆ ਰਹੇ ਸਨ ਤਾਂ ਡਰੇਨ ਪਾਰ ਕਰਨ ਲੱਗਿਆ ਨਵਜੋਤ ਸਿੰਘ ਦੀ ਡਰੇਨ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਨੂੰ ਡਰੇਨ 'ਚੋਂ ਬਰਾਮਦ ਕੀਤਾ ਗਿਆ ਸੀ। ਇਸ ਕੇਸ 'ਚ ਲੋੜੀਂਦੇ ਚਾਰ ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋ ਮਾਨਯੋਗ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਤੇ ਹੋਰ ਵੀ ਖੁਲਾਸੇ ਹੋਣ ਦਾ ਖਦਸ਼ਾ ਹੈ।
ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਆਉਣ ਨਾਲ ਅਧਿਆਪਕ ਦੀ ਮੌਤ
NEXT STORY