ਤਰਨਤਾਰਨ, (ਆਹਲੂਵਾਲੀਆ)- ਸ਼ਹੀਦ ਕਿਰਨਜੀਤ ਕੌਰ ਈ. ਜੀ. ਐੱਸ./ਏ. ਆਈ. ਈ./ਐੱਸ. ਟੀ. ਆਰ. ਅਧਿਆਪਕ ਯੂਨੀਅਨ ਤਰਨਤਾਰਨ ਵਲੋਂ ਆਪਣੀਆਂ
ਮੰਗਾਂ ਸਬੰਧੀ ਰੋਸ ਰੈਲੀ ਸੂਬਾ ਆਗੂ ਸਤਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਕੀਤੀ ਗਈ।
ਆਗੂਆਂ ਨੇ ਸੰਬੋਧਨ ਕਰਦਿਅਾਂ ਕਿਹਾ ਕਿ ਉਕਤ ਅਧਿਆਪਕ ਸਾਲ 2003 ਤੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਆਪਣੀਆਂ ਸੇਵਾਵਾਂ ਨਿਗੁਣੀਆਂ ਤਨਖਾਹਾਂ ’ਤੇ ਨਿਭਾ ਰਹੇੇ ਹਨ। ਕਾਂਗਰਸ ਸਰਕਾਰ ਵਲੋਂ ਲਗਾਤਾਰ ਜਥੇਬੰਦੀ ਨਾਲ ਹੋਈਆਂ ਮੀਟਿੰਗਾਂ ਵਿਚ ਪ੍ਰੀ ਪ੍ਰਾਇਮਰੀ ਪੋਸਟ ਉਪਰ ਉਕਤ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਅਜੇ ਤੱਕ ਮਾਮਲਾ ਜਿਉਂ ਦਾ ਤਿਉਂ ਹੀ ਲਟਕ ਰਿਹਾ ਹੈ। ਜਿਸ ਕਰ ਕੇ ਅਧਿਆਪਕਾਂ ਨੇ ਇਹ ਰੋਸ ਰੈਲੀ ਕੀਤੀ ਹੈ।
ਸਮੂਹ ਪੰਜਾਬ ਵਿਚ ਪੰਜਾਬ ਸਰਕਾਰ ਦੇ ਵਿਰੋਧ ਵਿਚ ਮੀਟਿੰਗਾਂ ਅਤੇ ਅਰਥੀ ਫੂਕ ਮੁਜ਼ਾਹਰੇ ਅੱਜ ਕੀਤੇ ਜਾ ਰਹੇ ਹਨ। ਆਪਣੀ ਮੰਗਾਂ ਸਬੰਧੀ ਜਥੇਬੰਦੀ ਵਲੋਂ 23 ਦਸੰਬਰ ਨੂੰ ਪਟਿਆਲਾ ਵਿਖੇ ਰੈਲੀ ਸੂਬਾ ਪੱਧਰੀ ਕੀਤੀ ਜਾਵੇਗੀ। ਇਸ ਮੌਕੇ ਰਜੀਵ ਮੰਨਣ, ਕੰਵਲ ਭੱਠਲ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਕੌਰ, ਰਜਵੰਤ ਕੌਰ, ਕੁਲਦੀਪ ਪੱਟੀ, ਗੁਰਪ੍ਰੀਤ ਭਿੱਖੀਵਿੰਡ, ਦਿਲਰਾਜ ਖਡੂਰ ਸਾਹਿਬ, ਕੰਚਨ, ਨੀਤੂ ਬਾਵਾ, ਰਜਨੀਤ ਕੌਰ, ਕੁਲਜੀਤ ਸਿੰਘ, ਤਲਵਿੰਦਰ ਸਿੰਘ ਤੇ ਤਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਅਣ-ਅਧਿਕਾਰਤ ਪ੍ਰੈਕਟੀਸ਼ਨਰਜ਼ ਦੇ ਕਲੀਨਿਕਾਂ ਦੀ ਕੀਤੀ ਅਚਨਚੇਤ ਚੈਕਿੰਗ
NEXT STORY