ਬਟਾਲਾ, (ਸਾਹਿਲ)- ਅੱਜ ਡਿਸਟ੍ਰਿਕ ਠੇਲਾ ਮਜ਼ਦੂਰ ਯੂਨੀਅਨ ਦੇ ਵਰਕਰਾਂ ਦੀ ਇਕ ਰੋਸ ਰੈਲੀ ਅੰਮ੍ਰਿਤਸਰ ਰੋਡ ’ਤੇ ਠੇਲਾ ਯੁੂਨੀਅਨ ਦੇ ਪ੍ਰਧਾਨ ਨਿਰਮਲ ਦਾਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਭਾਰੀ ਗਿਣਤੀ ’ਚ ਮਜ਼ਦੂਰ ਇਕੱਠੇ ਹੋਏ। ਠੇਲਾ ਮਜ਼ਦੂਰ ਯੂਨੀਅਨ ਵੱਲੋਂ ਸਰਕਾਰ ਖਿਲਾਫ ਮਹਿੰਗਾਈ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਨਿਰਮਲ ਦਾਸ ਨੇ ਦੱਸਿਆ ਕਿ ਪਿਛਲੇ 10 ਸਾਲ ਅਕਾਲੀ ਭਾਜਪਾ ਸਰਕਾਰ ਨੇ ਰਾਜ ਕੀਤਾ ਅਤੇ ਨਸ਼ਿਆਂ ’ਤੇ ਰੋਕ ਲਾਉਣ ’ਚ ਫੇਲ ਸਾਬਿਤ ਹੋਈ, ਹੁਣ ਪੰਜਾਬ ’ਚ ਕਾਂਗਰਸ ਆਈ ਨੂੰ ਡੇਢ ਸਾਲ ਹੋ ਗਿਆ ਹੈ ਅਤੇ ਵੋਟਾਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਹੁੰ ਖਾਧੀ ਸੀ, ਕਿ ਪੰਜਾਬ ’ਚੋਂ 4 ਹਫ਼ਤਿਆਂ ’ਚ ਨਸ਼ਾ ਖਤਮ ਕਰ ਦਿਆਂਗੇ। ਪਰ ਅੱਜ ਤੱਕ ਨਸ਼ੇ ’ਤੇ ਕੋਈ ਰੋਕ ਨਹੀਂ ਲਾਈ ਗਈ ਅਤੇ ਹਰ ਰੋਜ਼ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੈ। ਇਸ ਮੌਕੇ ਬੂਟਾ ਰਾਮ, ਹਰਬੰਸ ਲਾਲ ਸਰਪੰਚ, ਦੁਰਗਾ ਦਾਸ, ਮਦਨ ਲਾਲ, ਤਾਰਾ ਚੰਦ, ਮਨਜਿੰਦਰ ਸਿੰਘ, ਦਆ ਸਿੰਘ, ਸੁਰਿੰਦਰ ਸਿੰਘ ਸੈਕਟਰੀ, ਅਮਰਜੀਤ ਸਿੰਘ, ਮਧੂਸੁਦਨ, ਰਵੀ ਕੁਮਾਰ, ਸੁਲੱਖਣ ਚੰਦ ਸੈਕਟਰੀ, ਹੰਸ ਰਾਜ ਵਾਇਸ ਪ੍ਰਧਾਨ ਆਦਿ ਮੌਜੂਦ ਸਨ।
8 ਡੱਬੇ ਲਾਹਣ ਬਰਾਮਦ
NEXT STORY