ਤਰਨਤਾਰਨ, (ਰਮਨ ਚਾਵਲਾ, ਬਲਵਿੰਦਰ ਕੌਰ, ਰਾਜੂ)- ਜ਼ਿਲਾ ਤਰਨਤਾਰਨ ’ਚ ਨਾਜਾਇਜ਼ ਸ਼ਰਾਬ ਬਣਾਉਣ ਅਤੇ ਵਿਕਰੀ ਕਰਨ ਵਿਰੁੱਧ ਵਿੱਢੀ ਗਈ ਜ਼ੋਰਦਾਰ ਮੁਹਿੰਮ ਤਹਿਤ ਅੱਜ ਆਬਕਾਰੀ ਕਮਿਸ਼ਨਰ, ਜਲੰਧਰ ਮੰਡਲ ਦੇ ਹੁਕਮਾਂ ਮੁਤਾਬਿਕ ਹਰੀਕੇ ਝੀਲ ਦੇ ਮਰਡ਼ ਖੇਤਰ ਵਿਖੇ ਆਬਕਾਰੀ ਵਿਭਾਗ ਤਰਨਤਾਰਨ, ਫਿਰੋਜ਼ਪੁਰ ਨੇ ਜੰਗਲੀ ਜੀਵ ਤੇ ਵਣ ਵਿਭਾਗ ਦੇ ਸਹਿਯੋਗ ਨਾਲ, ਸਥਾਨਕ ਪੁਲਸ ਨੂੰ ਨਾਲ ਲੈ ਕੇ ਸਾਂਝੇ ਤੌਰ ’ਤੇ ਛਾਪੇਮਾਰੀ ਕੀਤੀ ਗਈ।
ਜਿਸ ’ਚ ਆਬਕਾਰੀ ਅਫਸਰ ਤਰਨਤਾਰਨ ਮਨਵੀਰ ਬੁੱਟਰ, ਆਬਕਾਰੀ ਅਫਸਰ ਫਿਰੋਜ਼ਪੁਰ ਕਰਨਬੀਰ ਮਾਹਲਾ, ਵਣ ਵਿਭਾਗ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ, ਆਬਕਾਰੀ ਨਿਰੀਖਿਕ ਅਮਨਬੀਰ ਸਿੰਘ, ਆਬਕਾਰੀ ਨਿਰੀਖਿਕ ਅਸ਼ੋਕ ਕੁਮਾਰ ਅਤੇ ਆਬਕਾਰੀ ਨਿਰੀਖਿਕ ਗੁਰਬਖਸ਼ ਸਿੰਘ ਸ਼ਾਮਲ ਸਨ। ਇਹ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਆਬਕਾਰੀ ਅਫਸਰ ਤਰਨਤਾਰਨ ਮਨਵੀਰ ਬੁੱਟਰ ਨੇ ਦੱਸਿਆ ਕਿ ਰੇਡ ਦੌਰਾਨ ਤਕਰੀਬਨ 1,25,000 ਲੀਟਰ ਲਾਹਣ ਬਾਰਮਦ ਕੀਤੀ ਗਈ, ਜਿਸ ਹਰੀਕੇ ਝੀਲ ਦੇ ਖੇਤਰ ਤੋਂ ਬਾਹਰ ਲਿਜਾ ਕੇ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ’ਤੇ 26 ਪਲਾਸਟਿਕ ਤਰਪੈਲ ਅਤੇ 10 ਲੋਹੇ ਦੇ ਡਰੰਮ ਬਰਾਮਦ ਵੀ ਕਰਕੇ ਹਿਰਾਸਤ ’ਚ ਲਏ ਗਏ ਹਨ। ਵਣ ਵਿਭਾਗ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਕਿਹਾ ਕਿ ਸ਼ਰਾਬ ਸਮੱਗਲਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਖਿਲਾਫ਼ ਜੰਗਲੀ-ਜੀਵ ਐਕਟ 1972 ਤਹਿਤ ਵੀ ਕੇਸ ਦਰਜ ਕੀਤਾ ਜਾਵੇਗਾ।
ਹਰ ਵਾਰ ਮੁਲਜ਼ਮ ਹੋ ਜਾਂਦੇ ਫਰਾਰ :
ਜ਼ਿਕਰਯੋਗ ਹੈ ਕਿ ਹਰੀਕੇ ਦਰਿਆ ਦੇ ਮੰਡ ਇਲਾਕੇ ਅੰਦਰ ਕਈ ਸਾਲਾਂ ਤੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਮੁਲਜ਼ਮ ਹਰ ਵਾਰ ਛਾਪੇਮਾਰੀ ਤੋਂ ਪਹਿਲਾਂ ਹੀ ਫਰਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਛਾਪੇਮਾਰੀ ਕਰਨ ਵਾਲੀ ਟੀਮ ਦੇ ਹੱਥ ਕਦੇ ਵੀ ਕੋਈ ਮੁਲਜ਼ਮ ਨਹੀਂ ਆਇਆ।
ਗੁਰਦਾਸਪੁਰ ਜ਼ਿਲ੍ਹੇ 'ਚ 40 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
NEXT STORY