ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ’ਤੇ ਸਥਿਤ ਘੁਮਿਆਰਾ ਮੁਹੱਲੇ ’ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੁਹੱਲੇ ’ਚ ਫਿਰਦੀ ਇਕ ਆਵਾਰਾ ਕੁੱਤੀ ਦੀਆਂ ਦੋਵੇਂ ਅੱਖਾਂ ਕੱਢਣ ਨਾਲ ਮੁਹੱਲੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕਾਂ ਅਨੁਸਾਰ ਤਾਂਤਰਿਕ ਵਿੱਦਿਆ ਲਈ ਕਾਲੀ ਕੁੱਤੀ ਹੋਣ ਕਰ ਕੇ ਇਹ ਅੱਖਾਂ ਕੱਢੀਆਂ ਗਈਆਂ ਹਨ।
ਇਹ ਵੀ ਪੜ੍ਹੋ-UPI ’ਤੇ 0.4 ਫੀਸਦੀ ਫੀਸ ਦੇ ਵਿਰੋਧ ’ਚ 22 ਸੂਬਿਆਂ ਦੇ ਵਪਾਰੀ ਇੱਕਜੁਟ, MP ਨੂੰ ਦਿੱਤੇ ਜਾਣਗੇ ਮੰਗ-ਪੱਤਰ
ਮੌਕੇ ’ਤੇ ਪਹੁੰਚੇ ਡੌਗ ਲਵਰ ਸਾਬਕਾ ਸੂਬੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਆਵਾਰਾ ਕੁੱਤੀ ਮੁਹੱਲੇ ’ਚ ਕਾਫ਼ੀ ਸਮੇਂ ਤੋਂ ਰਹਿੰਦੀ ਸੀ, ਜਿਸ ਨੂੰ ਮੁਹੱਲੇ ਦੇ ਲੋਕ ਖਾਣ-ਪੀਣ ਲਈ ਰੋਟੀ ਆਦਿ ਪਾ ਦਿੰਦੇ ਸਨ। ਇਹ ਕੁੱਤੀ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸੀ। ਅੱਜ ਅਚਾਨਕ ਜਦੋਂ ਇਹ ਮੁਹੱਲੇ ’ਚ ਬੈਠੀ ਦਿਖਾਈ ਦਿੱਤੀ ਤਾਂ ਵੇਖਿਆ ਕਿ ਉਸ ਦੀਆਂ ਦੋਵੇਂ ਅੱਖਾਂ ਗਾਇਬ ਸਨ। ਕੁੱਤੀ ਦੀ ਕਰਵਾਈ ਮੈਡੀਕਲ ਜਾਂਚ ’ਚ ਪਤਾ ਲੱਗਾ ਕਿ ਬੜੇ ਮਾਹਿਰ ਤਰੀਕੇ ਨਾਲ ਉਸ ਦੀਆਂ ਦੋਨੋਂ ਅੱਖਾਂ ਕੱਢੀਆਂ ਗਈਆਂ ਹਨ। ਕੁੱਤੀ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸ਼ੈਲਟਰ ਹੋਮ ਵਿਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਇਸ ਘਟਨਾ ਨਾਲ ਪੂਰੇ ਮੁਹੱਲੇ ਅੰਦਰ ਦਹਿਸ਼ਤ ਹੈ, ਕਿਉਂਕਿ ਜੇਕਰ ਕੁੱਤੀ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਮਾਮਲੇ ਸਬੰਧੀ ਮੁਹੱਲਾ ਨਿਵਾਸੀਆਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ-ਅੰਮ੍ਰਿਤਸਰ: ਅਧਿਆਪਕਾ ਦੀ ਟਿੱਪਣੀ ਤੋਂ ਪਰੇਸ਼ਾਨ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਅੰਮ੍ਰਿਤਸਰ: ਅਧਿਆਪਕਾ ਦੀ ਟਿੱਪਣੀ ਤੋਂ ਪਰੇਸ਼ਾਨ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ
NEXT STORY