ਕਾਦੀਆਂ, (ਜ਼ੀਸ਼ਾਨ)- ਮੁਹੱਲਾ ਧਰਮਪੁਰਾ ਕਾਦੀਆਂ ਵਿਖੇ ਚੋਰਾਂ ਵੱਲੋਂ ਦਿਨ-ਦਿਹਾੜੇ ਘਰ ਦੇ ਤਾਲੇ ਤੋੜ ਕੇ ਅੰਦਰ ਪਈ ਨਕਦੀ ਚੋਰੀ ਕਰਨ ਦੀ ਖ਼ਬਰ ਹੈ। ਇਸ ਸਬੰਧੀ ਨੰਦੂ ਪੁੱਤਰ ਸੰਭੂ ਪਾਸਵਾਨ ਅਤੇ ਉਸ ਦੀ ਪਤਨੀ ਆਸ਼ਾ ਵਾਸੀ (ਬਿਹਾਰ) ਹਾਲ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਹ ਕਾਦੀਆਂ ਸ਼ਹਿਰ ਵਿਖੇ ਸਬਜ਼ੀ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਉਹ ਪੂਰਾ ਪਰਿਵਾਰ ਆਪਣੇ ਚਾਚਾ ਲੱਡੂ ਪਾਸਵਾਨ ਦੇ ਘਰ ਰੱਖੀ ਹੋਈ ਸ਼ਿਵ ਪੂਜਾ ’ਚ ਕਰੀਬ ਸਾਢੇ ਤਿੰਨ ਵਜੇ ਗਏ ਸੀ ਤਾਂ ਜਦੋਂ ਦੇਰ ਸ਼ਾਮ ਨੂੰ ਘਰ ਵਾਪਸ ਆਏ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦੇ ਅੰਦਰ ਪਏ ਟਰੰਕ ਦੇ ਤਾਲੇ ਤੋੜ ਕੇ ਉਸ ’ਚ ਪਏ ਕਰੀਬ 6 ਹਜ਼ਾਰ ਰੁਪਏ ਜੋ ਕਿ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਸਨ।
ਉਸ ਨੇ ਦੱਸਿਆ ਕਿ ਇਸ ਸਬੰਧੀ ਉਸਨੇ ਕਾਦੀਆਂ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਧਰ ਦੂਜੇ ਪਾਸੇ ਕਾਦੀਆਂ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਛਾਪੇਮਾਰੀ ਦੌਰਾਨ 740 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, 7 ਗ੍ਰਿਫ਼ਤਾਰ
NEXT STORY