ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)- ਪੁਲਸ ਥਾਣਾ ਜੌਡ਼ਾ ਛੱਤਰਾਂ ਅਧੀਨ ਪਿੰਡ ਪੁਰੋਵਾਲ ਜੱਟਾਂ ਵਿਖੇ ਇਕ ਔਰਤ ਦੇ ਕਥਿਤ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪਤੀ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਇਸ ਔਰਤ ਅਤੇ ਉਸ ਦੀ ਮਾਂ ਤੋਂ ਇਲਾਵਾ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਪੁਲਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਮਾਮੇ ਬਲਦੇਵ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਸੀ ਕਿ ਉਸ ਦਾ ਭਾਣਜਾ ਰਛਪਾਲ ਸਿੰਘ (35) ਪੁੱਤਰ ਗੁਰਨਾਮ ਸਿੰਘ ਵਾਸੀ ਪੁਰੋਵਾਲ ਜੱਟਾਂ ਉਡ਼ੀਸਾ ’ਚ ਡਰਾਈਵਰ ਹੈ, ਜੋ ਜ਼ਿਆਦਾ ਸਮਾਂ ਘਰ ’ਚੋਂ ਬਾਹਰ ਹੀ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਰਛਪਾਲ ਦੀ ਪਤਨੀ ਗੁਰਮੀਤ ਕੌਰ ਅਤੇ ਉਸ ਦੇ 2 ਬੱਚੇ ਪਿੰਡ ਰਹਿੰਦੇ ਸਨ। ਬਿਆਨਕਰਤਾ ਨੇ ਦੋਸ਼ ਲਾਏ ਸਨ ਕਿ ਮ੍ਰਿਤਕ ਰਛਪਾਲ ਦੀ ਪਤਨੀ ਦੇ ਉਸੇ ਪਿੰਡ ਦੇ ਅਮਨਦੀਪ ਸਿੰਘ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਇਨ੍ਹਾਂ ਦੇ ਘਰ ਵਿਚ ਕਾਫੀ ਵਿਵਾਦ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਰਛਪਾਲ ਜਦੋਂ ਉਡ਼ੀਸਾ ਤੋਂ ਪਿੰਡ ਆਇਆ ਤਾਂ ਉਸ ਨੇ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਸ ਨੇ ਆਪਣੀ ਮਾਂ ਬਲਵਿੰਦਰ ਕੌਰ ਨੂੰ ਵੀ ਬੁਲਾ ਲਿਆ। ਜਿਸ ਦੇੇ ਬਾਅਦ ਉਨ੍ਹਾਂ ਵੱਲੋਂ ਉਲਟਾ ਰਛਪਾਲ ਸਿੰਘ ਨੂੰ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੇਸ਼ਾਨੀ ਕਾਰਨ ਰਛਪਾਲ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ-ਹੱਤਿਆ ਕਰ ਲਈ। ਜਿਸ ਦੇ ਬਾਅਦ ਪੁਲਸ ਨੇ ਗੁਰਮੀਤ ਕੌਰ ਅਤੇ ਉਸ ਦੀ ਮਾਂ ਬਲਵਿੰਦਰ ਕੌਰ ਤੋਂ ਇਲਾਵਾ ਉਸ ਦੇ ਕਥਿਤ ਪ੍ਰੇਮੀ ਅਮਨਦੀਪ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਗੁਟਕੇ ਨੂੰ ਸਿਰ ’ਤੇ ਰੱਖ ਕੇ ਕੈਪਟਨ ਨੇ ਕੀਤੇ ਪੰਜਾਬੀਆਂ ਨਾਲ ਝੂਠੇ ਵਾਅਦੇ: ਬੀਬੀ ਜਗੀਰ ਕੌਰ
NEXT STORY