ਅੰਮ੍ਰਿਤਸਰ : ਇਕ ਪਾਸੇ 26 ਜਨਵਰੀ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿਚ ਪੁਲਿਸ ਵੱਲੋਂ ਚੌਕਸੀ ਵਧਾਈ ਹੋਈ ਹੈ ਅਤੇ ਥਾਂ-ਥਾਂ 'ਤੇ ਨਾਕੇਬੰਦੀ ਕੀਤੀ ਹੋਈ ਹੈ। ਇਸ ਦੇ ਨਾਲ ਹੀ ਪੁਲਸ ਵੱਲੋਂ ਹਰ ਇਕ ਵਿਅਕਤੀ ਜਾਂ ਹਰ ਸ਼ਹਿਰ ਵਾਸੀ ਦੀ ਬੜੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸਭ ਦੇ ਬਾਵਜੂਦ ਅੰਮ੍ਰਿਤਸਰ ਦੇ ਖਜਾਨਾ ਗੇਟ ਨਜ਼ਦੀਕ ਇਕ ਘਰ ਦੇ ਵਿਚ ਚੋਰਾਂ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਘਰ ਦੇ ਹੀ ਇਕ ਕਮਰੇ ਵਿੱਚ ਬੰਦ ਕਰਕੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਉਨ੍ਹਾਂ ਦੇ ਕਮਰੇ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਹੈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਘਰ ਦਾ ਸਾਮਾਨ ਦੇਖਿਆ ਤਾਂ ਸਾਰਾ ਸਮਾਨ ਹੈ ਖਿਲਰਿਆ ਪਿਆ ਸੀ । ਇਸ ਦੌਰਾਨ ਘਰ ਵਿੱਚ ਜਿੰਨਾ ਵੀ ਸੋਨਾ ਅਤੇ ਨਕਦੀ ਰੱਖੇ ਹੋਏ ਸਨ ਉਹ ਵੀ ਚੋਰਾਂ ਨੇ ਚੋਰੀ ਕਰ ਲਏ ਸਨ। ਹੁਣ ਪਰਿਵਾਰ ਵੱਲੋਂ ਇਸ ਸਬੰਧੀ ਪੁਲਸ ਨੂੰ ਦਰਖ਼ਾਸਤ ਦਿੱਤੀ ਗਈ ਹੈ।
ਬਾਈਟ : ਆਸ਼ਾ ਰਾਣੀ ( ਪਰਵਾਰਿਕ ਮੈਬਰ )
ਬਾਈਟ : ਸੁਮੀਤ ਮਹਿਤਾ ( ਪਰਵਾਰਿਕ ਮੈਬਰ )
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵੀ ਖਗਾਲੇ ਜਾ ਰਹੇ ਹਨ ਅਤੇ ਪੁਛਗਿਛ ਲਈ ਇੱਕ ਕਿਰਾਏਦਾਰ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਬਾਈਟ : ਪੁਲਸ ਅਧਿਕਾਰੀ
ਦਲ ਖਾਲਸਾ ਦੇ ਸੈਂਕੜੇ ਪਾਰਟੀ ਕਾਰਕੁੰਨ ਹੱਥਾਂ ’ਚ ਖਾਲਸਾਈ ਝੰਡੇ ਫੜਕੇ ਸੜਕਾਂ ’ਤੇ ਉਤਰੇ
NEXT STORY