ਅੰਮ੍ਰਿਤਸਰ, (ਅਰੁਣ)- ਗਣਪਤੀ ਟਾਵਰ ਲਾਰੈਂਸ ਰੋਡ ਵਿਖੇ ਪ੍ਰਾਈਵੇਟ ਨੌਕਰੀ ਕਰਨ ਵਾਲੇ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰ ਕੇ ਦੌਡ਼ ਰਹੇ ਇਕ ਮੁਲਜ਼ਮ ਨੂੰ ਰਾਹਗੀਰਾਂ ਨੇ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ, ਜਦਕਿ ਉਸ ਦਾ ਇਕ ਹੋਰ ਸਾਥੀ ਮੌਕੇ ’ਤੇ ਦੌਡ਼ਨ ਵਿਚ ਕਾਮਯਾਬ ਹੋ ਗਿਆ। ਸਿਵਲ ਲਾਈਨ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਬਾਈਕ ਮਾਲਕ ਸਾਹਿਲ ਨੇ ਦੱਸਿਆ ਕਿ ਉਹ ਗਣਪਤੀ ਟਾਵਰ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ, ਡਿਊਟੀ ਖਤਮ ਕਰ ਕੇ ਜਦੋਂ ਵਾਪਸ ਜਾਣ ਲੱਗਾ ਤਾਂ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਕਰ ਕੇ 2 ਨੌਜਵਾਨ ਲਿਜਾਣ ਲੱਗੇ ਸਨ। ਉਸ ਵੱਲੋਂ ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਉਸ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ। ਰੌਲਾ ਪਾਉਣ ’ਤੇ ਰਾਹਗੀਰਾਂ ਨੇ ਇਕ ਮੁਲਜ਼ਮ ਲਵਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪੰਡੋਰੀ ਵਡ਼ੈਚ ਨੂੰ ਦਬੋਚ ਲਿਆ, ਜਦਕਿ ਉਸ ਦਾ ਸਾਥੀ ਰਵੀ ਪੁੱਤਰ ਬਿੱਲੂ ਵਾਸੀ ਪੰਡੋਰੀ ਵਡ਼ੈਚ ਦੌਡ਼ਨ ’ਚ ਕਾਮਯਾਬ ਹੋ ਗਿਆ। ਮਾਮਲਾ ਦਰਜ ਕਰ ਕੇ ਪੁਲਸ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਕੋਲੋਂ ਮੁੱਢਲੀ ਪੁੱਛਗਿੱਛ ਕਰ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਫਾਰਗ ਮੁਲਾਜ਼ਮਾਂ ਦਾ ਦੂਜੇ ਦਿਨ ਵੀ ਜਾਰੀ ਰਿਹਾ ਧਰਨਾ
NEXT STORY