ਗੁਰਦਾਸਪੁਰ (ਹਰਮਨ): ਗੁਰਦਾਸਪੁਰ ਦੇ ਪਿੰਡ ਮਾਨਕੌਰ ਵਿਖੇ ਸ਼ਰਮਾ ਲਵਲੀ ਸਵੀਟ ਦੀ ਦੁਕਾਨ ਤੇ ਚੋਰਾਂ ਵਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਮਾਨਕੌਰ ਰੋਡ ਦੇ ਉੱਪਰ ਕਰਿਆਨੇ ਦੀ ਅਤੇ ਲਵਲੀ ਸਵੀਟਸ ਦੀ ਦੁਕਾਨ ਹੈ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਜਦੋਂ ਉਨ੍ਹਾਂ ਨੇ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ ਦਾ ਸਾਮਾਨ ਖਿੱਲਰਿਆ ਹੋਇਆ ਸੀ ਜਦ ਉਨ੍ਹਾਂ ਨੇ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਤਾਂ ਪਤਾ ਲੱਗਾ ਕਿ ਸਵੇਰ ਤੜਕਸਾਰ ਤਿੰਨ ਵਜੇ ਦੇ ਕਰੀਬ ਦੁਕਾਨ ਦੇ ਵਿਚ ਦੋ ਵਿਅਕਤੀ ਦਾਖ਼ਲ ਹੋਏ ਜਿਨ੍ਹਾਂ ਨੇ 25 ਹਜ਼ਾਰ ਰੁਪਏ ਦਾ ਸਾਮਾਨ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਫ਼ਿਲਹਾਲ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਡਿਜੀਟਲ ਠੱਗਾਂ ਨੇ ਆਪਣੇ ਆਪ ਨੂੰ ਬੀ.ਐੱਸ.ਐੱਫ. ਦਾ ਅਧਿਕਾਰੀ ਦਸ ਗ਼ਰੀਬ ਢਾਬੇ ਮਾਲਕ ਦੇ ਖਾਤੇ ’ਚੋਂ ਕਢਵਾਏ ਪੈਸੇ
NEXT STORY