ਅੰਮ੍ਰਿਤਸਰ (ਅਰੁਣ) : ਲੜਕੇ ਦੇ ਵਿਆਹ ਲਈ ਖਰੀਦਦਾਰੀ ਕਰ ਰਹੀ ਔਰਤ ਦੇ ਲਿਫਾਫੇ 'ਚ ਪਈ 49 ਹਜ਼ਾਰ ਦੀ ਨਕਦੀ ਚੋਰੀ ਕਰਨ ਵਾਲੀਆਂ 2 ਅਣਪਛਾਤੀਆਂ ਚੋਰਨੀਆਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਕੰਟੋਨਮੈਂਟ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਗੁਰੂ ਨਾਨਕਵਾੜਾ ਪੁਤਲੀਘਰ ਵਾਸੀ ਸੁਦੇਸ਼ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਹਰਮੀਤ ਸਿੰਘ ਦੇ ਸਾਲੇ ਦੇ ਵਿਆਹ ਦੀ ਖਰੀਦਦਾਰੀ ਕਰਨ ਲਈ ਦੋਵੇਂ ਕੁੜਮਣੀਆਂ ਪੁਤਲੀਘਰ ਸ਼ਿਮਲਾ ਮਾਰਕੀਟ ਨੇੜੇ ਸਥਿਤ ਪ੍ਰੀਤ ਮਿਲਕ ਐਸਪੋਰੀਅਮ 'ਚ ਖਰੀਦਦਾਰੀ ਕਰ ਰਹੀਆਂ ਸਨ ਕਿ 50 ਹਜ਼ਾਰ ਦੇ ਪੈਕਟ 'ਚੋਂ ਇਕ ਨੋਟ 500 ਦਾ ਦੁਕਾਨਦਾਰ ਨੂੰ ਦੇਣ ਮਗਰੋਂ ਬਾਕੀ ਪੈਕਟ ਉਨ੍ਹਾਂ ਪਰਸ 'ਚ ਨਾ ਪਾ ਕੇ ਮੋਮੀ ਲਿਫਾਫੇ 'ਚ ਹੀ ਰੱਖ ਲਿਆ। ਉਨ੍ਹਾਂ ਕੋਲੋਂ ਖੜ੍ਹੀਆਂ 2 ਅਣਪਛਾਤੀਆਂ ਔਰਤਾਂ ਨੇ ਬੜੀ ਹੁਸ਼ਿਆਰੀ ਨਾਲ ਲਿਫਾਫੇ 'ਚੋਂ 49 ਹਜ਼ਾਰ ਰੁਪਏ ਚੋਰੀ ਕਰ ਲਏ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋਵੇਂ ਸੀ. ਸੀ. ਟੀ. ਵੀ. 'ਚ ਹੋਈਆਂ ਕੈਦ
ਥਾਣਾ ਕੰਟੋਨਮੈਂਟ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਦੋਵੇਂ ਔਰਤਾਂ ਸੀ. ਸੀ. ਟੀ. ਵੀ. 'ਚ ਕੈਦ ਹੋ ਗਈਆਂ ਹਨ, ਜਲਦ ਹੀ ਭਾਲ ਕਰ ਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਿਡਨੀ ਟ੍ਰਾਂਸਪਲਾਂਜ਼ੇਸ਼ਨ ਕਮੇਟੀ ਨੇ ਮਜ਼ਬੂਤ ਕੀਤੀ ਕਈ ਰਿਸ਼ਤਿਆਂ ਦੀ ਡੋਰ
NEXT STORY