ਪੱਟੀ, (ਸੌਰਭ)- ਟ੍ਰੈਫ਼ਿਕ ਦੀ ਸਮੱਸਿਆ ਨੇ ਵੈਸੇ ਤਾਂ ਸਾਰੇ ਪੰਜਾਬ ਸੂਬੇ ਨੂੰ ਪਡ਼੍ਹਨੇ ਪਾਇਆ ਹੋਇਆ ਹੈ, ਇਸ ਦੇ ਵਰਤਾਰੇ ਦੀ ਗ੍ਰਿਫ਼ਤ ’ਚ ਪੱਟੀ ਸ਼ਹਿਰ ਦੇ ਬੱਸ ਅੱਡੇ, ਗਾਂਧੀ ਸੱਥ ਤੇ ਆਲਾ-ਦੁਆਲਾ ਬੁਰੀ ਤਰ੍ਹਾਂ ਆਇਆ ਹੋਇਆ ਹੈ। ਬਾਹਰੋਂ ਆਉਣ ਵਾਲੇ ਆਪਣੀਆਂ ਕਾਰਾਂ ਬਡ਼ੀ ਲਾਪ੍ਰਵਾਹੀ ਨਾਲ ਲਗਾ ਕੇ ਆਪ ਖਰੀਦੋ-ਫ਼ਰੋਖ਼ਤ ਕਰਨ ਚਲੇ ਜਾਂਦੇ ਹਨ ਪਰ ਪੱਟੀ ਦੇ ਵਸਨੀਕਾਂ ਲਈ ਮੁਸੀਬਤ ਖਡ਼੍ਹੀ ਕਰ ਜਾਂਦੇ ਹਨ। ਇਸ ਵੇਲੇ ਅਜਿਹੀ ਸਮੱਸਿਆ ਨਾਲ ਸਭ ਤੋਂ ਵੱਧ ਪੀਡ਼ਤ, ਬੱਸ ਅੱਡੇ ਅਤੇ ਗਾਂਧੀ ਸੱਥ ਵਿਖੇ ਅਕਸਰ ਜਾਮ ਰਹਿੰਦਾ ਹੈ। ਅੱਜ ਟਰਾਲੇ ਦੇ ਸ਼ਹਿਰ ’ਚ ਵਡ਼ ਜਾਣ ਕਰ ਕੇ 2 ਘੰਟੇ ਜਾਮ ਲੱਗਾ ਰਿਹਾ, ਪਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਜਾਮ ਲੱਗਣ ਨਾਲ ਬੱਸਾਂ ਦੇ ਟਾਈਮ ਮਿਸ ਹੋ ਗਏ। ਲਾਹੌਰ ਰੋਡ ਨੂੰ ਜਾਂਦੇ ਮੁੱਖ ਰਸਤੇ ’ਤੇ ਲਾਪ੍ਰਵਾਹ ਲੋਕਾਂ ਵਲੋਂ ਬਡ਼ੀ ਲਾਪ੍ਰਵਾਹੀ ਨਾਲ ਕਾਰਾਂ, ਟਰੱਕ ਅਤੇ ਤਿੰਨ ਪਹੀਆ ਭੂੰਡ ਖਡ਼੍ਹੇ ਕੀਤੇ ਹੁੰਦੇ ਹਨ। ਅਜਿਹੇ ਭੀਡ਼-ਭਡ਼ੱਕੇ ਵਾਲੇ ਦ੍ਰਿਸ਼ ਨੂੰ ਵੇਖ ਕੇ ਇਉਂ ਲੱਗਦਾ ਹੈ, ਜਿਵੇਂ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਪੱਟੀ ਦੇ ਹਿੱਸੇ ਨਹੀਂ ਆਈ। ਇਸ ਮੌਕੇ ਵੀਰਮ ਜੰਡ, ਸਤਨਾਮ ਸਿੰਘ, ਵਜੀਰ ਸਿੰਘ, ਕੋਮਲ ਕੁਮਾਰ, ਨਿਸ਼ਾਨ ਸਿੰਘ, ਜਗਤਾਰ ਸਿੰਘ, ਨਗਰ ਸੁਧਾਰ ਸਭਾ ਪੱਟੀ ਦੇ ਆਗੂ ਅਜੈ ਕੁਮਾਰ ਕਾਮਰੇਡ ਅਤੇ ਪ੍ਰਿੰ. ਗੁਰਬਚਨ ਸਿੰਘ ਲਾਲੀ ਵਲੋਂ ਨਗਰ ਕੌਂਸਲ ਪੱਟੀ ਅਤੇ ਪੁਲਸ-ਪ੍ਰਸ਼ਾਸਨ ਪੱਟੀ ਕੋਲੋਂ ਮੰਗ ਕੀਤੀ ਹੈ ਕਿ ਗਾਂਧੀ ਸੱਥ, ਬੱਸ ਸਟੈਂਡ ਨੂੰ ਜਾਂਦੇ ਰਸਤੇ ਨੂੰ ਕਾਰ-ਪਾਰਕਿੰਗ ਬਣਨ ਤੋਂ ਬਚਾਇਆ ਜਾਵੇ। ਇਸ ਰਸਤੇ ਤੋਂ ਛੋਟੇ ਬੱਚੇ, ਅੌਰਤਾਂ, ਬਜ਼ੁਰਗ ਲੰਘਦੇ ਹਨ, ਜਿਨ੍ਹਾਂ ਦਾ ਲੰਘਣਾ ਅੌਖਾ ਕੀਤਾ ਹੋਇਆ, ਇਨ੍ਹਾਂ ਨੇ ਮੰਗ ਕੀਤੀ ਿਕ ਸ਼ਹਿਰ ਅੰਦਰ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਭਾਰੀ ਵਾਹਨਾਂ ਦੇ ਪ੍ਰਵੇਸ਼ ਕਰਨ ਦੀ ਪੂਰਨ ਪਾਬੰਦੀ ਕੀਤੀ ਜਾਵੇ ਅਤੇ ਗਲਤ ਪਾਰਕਿੰਗ ਵਾਹਨਾਂ ਦੇ ਚਲਾਨ ਕੱਟ ਕੇ ਜ਼ਬਤ ਕੀਤੇ ਜਾਣ।
ਕੀ ਕਹਿੰਦੇ ਹਨ ਈ. ਓ. ਚੋਪਡ਼ਾ : ਇਸ ਸਬੰਧੀ ਨਗਰ ਕੌਂਸਲ ਪੱਟੀ ਦੇ ਈ. ਓ. ਅਨਿਲ ਚੋਪਡ਼ਾ ਨੇ ਕਿਹਾ ਕਿ ਕੌਂਸਲ ਮੁਲਾਜ਼ਮਾਂ ਵਲੋਂ ਟ੍ਰੈਫਿਕ ਜਾਮ ਤੋਂ ਪੱਟੀ ਸ਼ਹਿਰ ਮੁਕਤ ਕਰਨ ਲਈ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਤੇ ਵਾਹਨਾਂ ਦੀ ਗਲਤ ਪਾਰਕਿੰਗ ਲਈ ਪੁਲਸ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ।
ਛਾਪੇਮਾਰੀ ਦੌਰਾਨ 20 ਹਜ਼ਾਰ ਲੀਟਰ ਲਾਹਣ ਬਰਾਮਦ
NEXT STORY