ਅੰਮ੍ਰਿਤਸਰ (ਅਰੁਣ)-ਕੰਟੋਨਮੈਂਟ ਇਲਾਕੇ ਅਧੀਨ ਪੈਂਦੇ ਇਕ ਸਕੂਲ 'ਚੋਂ ਨਿਕਲੇ 11 ਸਾਲਾ ਲੜਕੇ ਨੂੰ 2 ਅਣਪਛਾਤੇ ਬਾਈਕ ਸਵਾਰ ਨਕਾਬਪੋਸ਼ਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਵੱਲੋਂ ਦਿਖਾਈ ਗਈ ਦਲੇਰੀ ਦੇ ਕਾਰਣ ਦੋਨੋਂ ਨਕਾਬਪੋਸ਼ ਮੌਕੇ ਤੋਂ ਦੌੜ ਗਏ। ਮਿਲੀ ਜਾਣਕਾਰੀ ਅਨੁਸਾਰ ਸਾਹਿਲ ਨਾਂ ਦਾ 11 ਸਾਲਾ ਲੜਕਾ ਜਿਵੇਂ ਹੀ ਕੰਟੋਨਮੈਂਟ ਇਲਾਕੇ 'ਚ ਸਕੂਲੋਂ ਨਿਕਲਿਆ ਤਾਂ ਦੋ ਨਕਾਬਪੋਸ਼ ਬਾਈਕ ਸਵਾਰਾਂ ਨੇ ਉਸ ਨੂੰ ਜਬਰੀ ਆਪਣੇ ਮੋਟਰਸਾਈਕਲ ਉਪਰ ਬਿਠਾ ਲਿਆ। ਲੜਕੇ ਵੱਲੋਂ ਦਲੇਰੀ ਦਿਖਾਉਂਦਿਆਂ ਇਕ ਨਕਾਬਪੋਸ਼ ਦੀ ਬਾਂਹ ਉਪਰ ਦੰਦੀ ਵੱਢ ਦਿੱਤੀ। ਇਸ ਦੇ ਨਾਲ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਉਨ੍ਹਾਂ ਵੱਲੋਂ ਲੜਕੇ ਨੂੰ ਬਾਈਕ ਤੋਂ ਹੇਠਾਂ ਸੁੱਟ ਦਿੱਤਾ ਗਿਆ। ਲੜਕੇ ਦੇ ਵਾਰਸਾਂ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਕੰਟੋਨਮੈਂਟ ਪੁਲਸ ਨੂੰ ਇਸ ਦੀ ਇਤਲਾਹ ਕਰ ਦਿੱਤੀ। ਇਸ ਸਬੰਧੀ ਪੁਲਸ ਅਧਿਕਾਰੀਆਂ ਦੇ ਨਾਲ ਵਾਰ-ਵਾਰ ਸੰਪਰਕ ਕਰਨ 'ਤੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਵਿਭਾਗੀ ਸੂਤਰਾਂ ਮੁਤਾਬਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY