ਵਲਟੋਹਾ (ਬਲਜੀਤ ਸਿੰਘ) : ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ 'ਚ ਕਸਬਾ ਅਮਰਕੋਟ ਤੋਂ ਟਰੈਕਟਰ ਰੈਲੀ ਕੱਢੀ ਗਈ। ਰੈਲੀ 'ਚ ਸ਼ਾਮਲ ਹੋਣ ਲਈ ਕਸਬਾ ਅਲਗੋਂ ਕੋਠੀ ਤੋਂ ਸਰਪੰਚ ਸੇਵਾ ਸਿੰਘ ਮੰਗੋਲ ਅਤੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ ਦੀ ਅਗਵਾਈ ਹੇਠ ਟਰੈਕਟਰਾਂ ਸਮੇਤ ਕਾਫਲਾ ਰਵਾਨਾ ਹੋਇਆ।
ਇਹ ਵੀ ਪੜ੍ਹੋ : ਬਾਬੇ ਨਾਨਕ ਦੇ ਨਾਂ 'ਤੇ ਮੋਦੀਖਾਨਾ ਖੋਲ੍ਹ ਲਾਈ PM ਮੋਦੀ ਦੀ ਤਸਵੀਰ, ਮਾਮਲਾ ਭਖਣ ਮਗਰੋਂ ਮੰਗੀ ਮਾਫ਼ੀ
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਹਾਂਡਾ ਅਤੇ ਸਰਪੰਚ ਸੇਵਾ ਸਿੰਘ ਮੰਗੋਲ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਜੋ ਇਹ ਬਿੱਲ ਪਾਸ ਕੀਤਾ ਗਿਆ ਹੈ ਉਹ ਕਿਸਾਨਾਂ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਵਿਰੋਧ ਕਰਨ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਦੇ ਹੱਕ 'ਚ ਹੈ, ਜਿਸ ਵਜੋਂ ਅੱਜ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਕਸਬਾ ਅਮਰਕੋਟ ਤੋਂ ਟਰੈਕਟਰ ਰੈਲੀ ਕੱਢੀ ਗਈ ਹੈ। ਇਸ ਮੌਕੇ ਮੈਂਬਰ ਸੁਖਵਿੰਦਰ ਸਿੰਘ ਸੋਨੂੰ, ਗੁਰਜੰਟ ਸਿੰਘ ਮੰਗੋਲ, ਸਾਬਕਾ ਸਰਪੰਚ ਬਲਜੀਤ ਸਿੰਘ ਮੰਗੋਲ,ਬਾਊ ਰਾਮ,ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਦੁਨੀਆ ਨੂੰ ਅਲਵਿਦਾ ਆਖ ਗਿਆ ਇਕ ਹੋਰ ਅੰਨਦਾਤਾ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਕੀਤੇ ਵੱਡੇ ਖ਼ੁਲਾਸੇ
ਖੇਤੀ ਬਿੱਲਾਂ ਯੂਥ ਅਕਾਲੀ ਵਰਕਰਾਂ ਨੇ ਅਜਨਾਲਾ-ਅੰਮ੍ਰਿਤਸਰ ਮੁੱਖ ਰੋਡ ਜਾਮ ਕਰਕੇ ਕੀਤੀ ਨਾਅਰੇਬਾਜ਼ੀ
NEXT STORY