ਅਜਨਾਲਾ (ਫਰਿਆਦ): ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਧਰੁਵ ਦਹੀਆ ਦੇ ਹੁਕਮਾਂ ’ਤੇ ਭੈੈੜੇ ਅਨਸਰਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਐਚ.ਓ. ਅਜਨਾਲਾ ਰਵਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਹਥਿਆਰਾਂ ਦੀ ਨੋਕ ਤੇ ਚੋਰੀਆਂ,ਲੁੱਟ-ਖੋਹਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਸ ਸੰਬੰਧੀ ਡੀ.ਐੱਸ.ਪੀ. ਅਜਨਾਲਾ ਵਿਪਨ ਕੁਮਾਰ ਨੇ ਐੱਸ.ਐੱਚ.ਓ. ਅਜਨਾਲਾ ਇੰਸਪੈਕਟਰ ਰਵਿੰਦਰਪਾਲ ਸਿੰਘ ਨਾਲ ਸਾਂਝੇ ਤੌਰ ’ਤੇ ਕੀਤੀ।
ਇਹ ਵੀ ਪੜ੍ਹੋ: ਦਿੱਲੀ ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ
ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐੱਸ.ਆਈ. ਜਸਬੀਰ ਸਿੰਘ ਵੱਲੋਂ ਇੱਕ ਖਾਸ ਇਤਲਾਹ ’ਤੇ ਆਪਣੀ ਪੁਲਸ ਪਾਰਟੀ ਸਣੇ ਤਲਵੰਡੀ ਰਾਏਦਾਦੂ ਨਾਕੇ ’ਤੇ ਮੌਜੂਦ ਸਨ ਕਿ ਅਕਾਸ਼ਦੀਪ ਸਿੰਘ ਉਰਫ ਸ਼ੁੰਡੀ ਪੁੱਤਰ ਜਗਤਾਰ ਸਿੰਘ, ਬਲਵਿੰਦਰ ਸਿੰਘ ਉਰਫ ਬਿਕਰਮ ਸਿੰਘ ਉਰਫ ਬਿੱਕਾ ਪੁੱਤਰ ਕਰਮ ਸਿੰਘ ਵਾਸੀਆਨ ਮੁਹੱਲਾ ਹੁਸੈਨਪੁਰਾ ਨੇੜੇ ਜੰਝਘਰ ਅਟਾਰੀ ਥਾਣਾ ਘਰਿੰਡਾ ਅਤੇ ਸਾਹਿਬ ਸਿੰਘ ਉਰਫ ਸਾਬੂ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰ.79 ਠੱਠੀ ਖੰਡਵਾਲਾ ਛੇਹਰਟਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਾਜਾਇਜ਼ ਅਸਲਾ (2 ਦੇਸੀ ਕੱੱਟੇ) ਸਣੇ 2 ਜ਼ਿੰਦਾ ਰੌਂਦ ਅਤੇ 1 ਚੋਰੀ ਦਾ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਪਿੰਡ ਨੰਦਗੜ੍ਹ ਦੇ ਨੌਜਵਾਨ ਕਿਸਾਨ ਦੀ ਸੰਘਰਸ਼ ’ਚੋਂ ਵਾਪਸੀ ਸਮੇਂ ਮੌਤ
ਉਨ੍ਹਾਂ ਦੱਸਿਆ ਕਿ ਉਕਤ ਦੇ ਗਿਰੋਹ ਵਿੱਚ ਤਿੰਨਾਂ ਤੋਂ ਇਲਾਵਾ ਹੋਰ ਵੀ ਕਈ ਦੋਸ਼ੀ ਸ਼ਾਮਲ ਹਨ, ਜੋ ਹਥਿਆਰਾਂ ਦੀ ਨੋਕ ਤੇ ਚੋਰੀਆਂ,ਲੁੱਟ-ਖੋਹਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਖ਼ਤਰਨਾਕ ਕਿਸਮ ਦੇ ਅਪਰਾਧੀ ਹਨ, ਜਿਨ੍ਹਾਂ ਵਲੋਂ ਡੀ.ਐੱਸ.ਪੀ.ਐੱਸ.ਟੀ.ਐੱਫ. ਸਿਕੰਦਰ ਸਿੰਘ ਕੋਲੋਂ ਕਾਰ ਖੋਹਣ ਦੀ ਵਾਰਦਾਤ ਨੂੰ ਵੀ ਅੰਜ਼ਾਮ ਦਿੱਤਾ ਗਿਆ ਸੀ। ਜੋ ਕਿ ਥਾਣਾ ਛੇਹਰਟਾ, ਕੰਬੋਅ ਅਤੇ ਥਾਣਾ ਸਾਦਿਕ (ਫਰੀਦਕੋਟ) ਸਣੇ ਕਈ ਥਾਣਿਆਂ ਦੀ ਪੁਲਸ ਨੂੰ ਲੋੜੀਂਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੀ ਪੁੱਛਗਿੱਛ ਤੋਂ ਪਿੱਛੋਂ ਹੋਰ ਵੀ ਵਾਰਦਾਤਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ 'ਚ ਕੀਤੇ ਗੰਭੀਰ ਖ਼ੁਲਾਸੇ
ਕਿਸਾਨੀ ਅੰਦੋਲਨ ’ਚ ਗਏ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਕਰਨਬੀਰ ਸਿੰਘ ਦੀ ਮੌਤ
NEXT STORY