ਸੰਗਰੂਰ, (ਬੇਦੀ)- ਐੱਸ.ਟੀ.ਐੱਫ. ਸੰਗਰੂਰ ਅਤੇ ਥਾਣਾ ਪਾਤੜਾ ਦੇ ਸਾਂਝੇ ਆਪ੍ਰੇਸ਼ਨ ਦੌਰਾਨ 10 ਕੁਇੰਟਲ 40 ਕਿਲੋ ਭੁੱਕੀ ਡੋਡੇ ਪੋਸਤ ਬਰਾਮਦ ਕਰਕੇ ਇਕ ਵਿਅਕਤੀ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਸੁਖਅੰਮ੍ਰਿਤ ਸਿੰਘ ਰੰਧਾਵਾ ਉਪ ਕਪਤਾਨ ਪੁਲਸ ਐੱਸ.ਟੀ.ਐੱਫ. ਪਟਿਆਲਾ ਰੇਂਜ਼ ਪਟਿਆਲਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਜੁਲਾਈ ਥਾਣੇਦਾਰ ਕੁਲਜੀਤ ਕੌਰ ਇੰਚਾਰਜ ਐੱਸ.ਟੀ.ਐੱਫ. ਯੂਨਿਟ ਸੰਗਰੂਰ ਦੀ ਹਦਾਇਤ ’ਤੇ ਐੱਸ.ਟੀ.ਐੱਫ. ਸੰਗਰੂਰ ਦੀ ਟੀਮ ਨਸ਼ਾ ਸਮੱਗਲਰਾਂ ਦੀ ਚੈਕਿੰਗ ਦੇ ਸਬੰਧ ਵਿਚ ਨੇੜੇ ਪੁਰਾਣਾ ਬੱਸ ਸਟੈਂਡ ਪਾਤੜਾਂ ਮੌਜੂਦ ਸੀ ਤਾਂ ਉੱਥੇ ਐੱਸ.ਟੀ.ਐੱਫ. ਟੀਮ ਨੂੰ ਮੁਖਬਾਰ ਖਾਸ ਨੇ ਗੁਪਤ ਸੂਚਨਾ ਦਿੱਤੀ ਕਿ ਜੱਗਾ ਸਿੰਘ ,ਜਗਤਾਰ ਸਿੰਘ ਉਰਫ ਮਾਨਾ ,ਭਗਵਾਨ ਸਿੰਘ ਪੁੱਤਰਾਨ ਬੁੱਧ ਸਿੰਘ ,ਬੁੱਧ ਸਿੰਘ ਪੁੱਤਰ ਭਜਨ ਸਿੰਘ ਵਾਸੀਆਨ ਪਿੰਡ ਮੁਨਸ਼ੀਵਾਲਾ ਥਾਣਾ ਦਿੜ੍ਹਬਾ ਜ਼ਿਲਾ ਸੰਗਰੂਰ ਅਤੇ ਸਤਗੁਰ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਮਾਝੀ ਥਾਣਾ ਭਵਾਨੀਗੜ੍ਹ ,ਤੱਖਾ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਜੌਲੀਆ ਥਾਣਾ ਭਵਾਨੀਗੜ੍ਹ ਜ਼ਿਲਾ ਸੰਗਰੂਰ ਜੋ ਸਾਰੇ ਆਪਸ ਵਿਚ ਰਲ ਕੇ ਭੁੱਕੀ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ ,ਇਨ੍ਹਾਂ ਸਾਰੇ ਵਿਅਕਤੀਆਂ ਨੇ ਪੁੱਡਾ ਕਾਲੋਨੀ ਪਾਤੜਾ ਵਿਚ ਆਪਣੀ ਕੋਠੀ ਖਰੀਦ ਕੀਤੀ ਹੋਈ ਹੈ। ਜੋ ਇਨ੍ਹਾਂ ਸਾਰਿਆਂ ਨੇ ਆਪਣੀ ਉਕਤ ਕੋਠੀ ਵਿਚ ਭਾਰੀ ਮਾਤਰਾ ’ਚ ਬੋਰੀਆ ’ਚ ਭਰ ਕੇ ਸੁੱਕੇ ਡੋਡੇ ਪੋਸਤ ਰੱਖੇ ਹੋਏ ਹਨ। ਜੋ ਇਸ ਸੂਚਨਾ ’ਤੇ ਉਕਤਾਨ ਵਿਅਕਤੀਆਂ ਵਿਰੁੱਧ ਥਾਣਾ ਪਾਤੜਾ ਵਿਖੇ ਮਾਮਲਾ ਦਰਜ ਕਰਾਇਆ ਗਿਆ। ਜੋ ਇਸ ਇਤਲਾਹ ਤੇ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਪਾਤੜਾਂ ਥਾਣੇਦਾਰ ਗੁਰਦੇਵ ਸਿੰਘ ਨੇ ਭਰਪੂਰ ਸਿੰਘ ਪੀ. ਪੀ. ਐੱਸ. ਉਪ ਕਪਤਾਨ ਪੁਲਸ ਪਾਤੜਾਂ ਦੀ ਹਾਜ਼ਰੀ ਵਿਚ, ਪੁੱਡਾ ਕਾਲੋਨੀ ਪਾਤੜਾ ਸਥਿਤ ਕੋਠੀ ’ਚੋਂ 10 ਕੁਇੰਟਲ 40 ਕਿਲੋ ਭੁੱਕੀ ਡੋਡੇ ਪੋਸਤ ਬਰਾਮਦ ਕਰਵਾ ਕੇ ਜੱਗਾ ਸਿੰਘ ਪੁੱਤਰ ਬੁੱਧ ਸਿੰਘ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ । ਬਾਕੀ ਦੋਸ਼ੀਆਨ ਦੀ ਤਲਾਸ਼ ਜਾਰੀ ਹੈ ਜਿਨ੍ਹਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਦੋਸ਼ੀ ਜੱਗਾ ਸਿੰਘ ਉਕਤ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਨਸ਼ੇ ਦੀ ਸਪਲਾਈ ਲਾਇਨ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਅਣਪਛਾਤੇ ਵਿਅਕਤੀਆਂ ਵਲੋਂ ਮਾਂ-ਬੇਟੀ ਨੂੰ ਕੀਤਾ ਅਗਵਾ
NEXT STORY