ਕੋਟਕਪੂਰਾ (ਨਰਿੰਦਰ)— ਪਿੰਡ ਕੋਹਾਰਵਾਲਾ ਵਿਖੇ ਇਕ 13 ਸਾਲਾ ਨਾਬਾਲਗ ਲੜਕੇ ਦੀ ਕਰੰਟ ਲੱਗਣ ਕਾਰਣ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਗੁਰੂਸਰ ਦਾ ਵਸਨੀਕ ਸਾਹਿਲਪ੍ਰੀਤ ਸਿੰਘ (13) ਪੁੱਤਰ ਗੁਰਪਿਆਰ ਸਿੰਘ ਗਰਮੀਆਂ ਦੀਆਂ ਛੁੱਟੀਆਂ ਕਰ ਕੇ ਆਪਣੀ ਮਾਤਾ ਕੁਲਵਿੰਦਰ ਕੌਰ ਨਾਲ ਨਾਨਕੇ ਪਿੰਡ ਕੋਹਾਰਵਾਲਾ ਵਿਖੇ ਮਿਲਣ ਆਇਆ ਸੀ। ਮੰਗਲਵਾਰ ਦੁਪਹਿਰ ਸਮੇਂ ਜਦੋਂ ਉਹ ਨਹਾਉਣ ਲੱਗਾ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੰਚ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਲੜਕੇ ਦਾ ਪਿਤਾ ਗੁਰਪਿਆਰ ਸਿੰਘ ਫੌਜ ਵਿਚ ਹਰਿਦੁਆਰ ਵਿਖੇ ਤਾਇਨਾਤ ਹੈ। ਲੜਕੇ ਦੀ ਲਾਸ਼ ਨੂੰ ਬੁੱਧਵਾਰ ਗੁਰੂਸਰ ਵਿਖੇ ਲਿਜਾਇਆ ਜਾ ਰਿਹਾ ਹੈ।
ਦਫਤਰੀ ਕਰਮਚਾਰੀ ਯੂਨੀਅਨ ਵੱਲੋਂ ਨਿਗਮ ਕਮਿਸ਼ਨਰ ਖਿਲਾਫ ਨਾਅਰੇਬਾਜ਼ੀ
NEXT STORY