ਫਿਰੋਜ਼ਪੁਰ, (ਕੁਮਾਰ) ਇਕ 16 ਸਾਲ ਦੀ ਨਾਬਾਲਿਗ ਲਡ਼ਕੀ ਨਾਲ ਜਬਰਜਨਾਹ ਕਰਨ ਦੇ ਦੋਸ਼ ਵਿਚ ਪੁਲਿਸ ਨੇ ਇਕ ਵਿਅਕਤੀ ਦੇ ਖਿਲਾਫ ਵੱਖ ਵੱਖ ਧਰਾਵਾ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾ ਵਿਚ ਪੀਡ਼ਤ ਲਡ਼ਕੀ ਦੇ ਬਾਪ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਸਦੀ 16 ਸਾਲ ਦੀ ਨਾਬਾਲਿਗ ਲਡ਼ਕੀ ਦਿਮਾਗੀ ਪੱਖੋ ਕਮਜੋਰ ਹੈ ਤੇ ਆਪਣੇ ਚਾਚੇ ਦੇ ਘਰੋਂ ਖਾਣ ਲਈ ਸਬਜੀ ਲੈਣ ਗਈ ਸੀ ਤੇ ਜਦ ਉਹ ਵਾਪਸ ਆ ਰਹੀ ਸੀ ਤਾਂ ਕੁਲਦੀਪ ਸਿੰਘ ਨੇ ਉਸਨੂੰ ਖਿੱਚ ਕੇ ਨੇਡ਼ੇ ਖੇਤਾਂ ਵਿਚ ਮੋਟਰ ’ਤੇ ਲੈ ਗਿਆ, ਜਿਥੇ ਉਸਦੀ ਬੇਟੀ ਨਾਲ ਬਲਾਤਕਾਰ ਕੀਤਾ। ਮੁਦੱਈ ਅਨੁਸਾਰ ਜਦ ਉਹ ਆਪਣੀ ਬੇਟੀ ਨੂੰ ਲੱਭਦੇ ਹੋਏ ਮੋਟਰ ’ਤੇ ਪੁੱਜੇ ਤਾਂ ਕੁਲਦੀਪ ਸਿੰਘ ਉਥੋਂ ਫਰਾਰ ਹੋ ਗਿਆ। ਥਾਣਾ ਮੱਲਾਂਵਾਲਾ ਦੀ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਮਜਦ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਮਾਲਗੱਡੀ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
NEXT STORY