ਬਠਿੰਡਾ, (ਸੁਖਵਿੰਦਰ)- ਸੀ. ਆਈ. ਏ. ਸਟਾਫ਼ ਵਲੋਂ ਇਕ ਟਰਾਲੇ ਨੂੰ ਕਬਜ਼ੇ ’ਚ ਲੈ ਕੇ 15 ਕਿਲੋ ਚੂਰਾ-ਪੋਸਤ ਬਰਾਮਦ ਕੀਤਾ। ਪੁਲਸ ਨੇ ਮੁਲਜ਼ਮਾਂ ਖਿਲਾਫ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਇਕ ਟਰਾਲੇ ’ਚ ਛੁਪਾ ਕੇ ਰਾਜਸਥਾਨ ਤੋਂ ਚੂਰਾ ਪੋਸਤ ਲਿਆ ਰਹੇ ਹਨ। ਐੱਸ.ਆਈ. ਹਰਜੀਵਨ ਸਿੰਘ ਵਲੋਂ ਟੀਮ ਸਮੇਤ ਭੁੱਚੋਂ ਕਲਾ ਵਿਖੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲਸ ਵਲੋਂ ਟਰੱਕ ਦੀ ਤਲਾਸ਼ੀ ਦੌਰਾਨ 15 ਕਿਲੋ ਚੂਰਾ-ਪੋਸਤ ਬਰਾਮਦ ਕਰਕੇ ਟਰਾਲੇ ਨੂੰ ਆਪਣੇ ਕਬਜ਼ੇ ’ਚ ਲੈ ਲਿਅਾ ਗਿਆ। ਪੁਲਸ ਵਲੋਂ ਮੁਲਜ਼ਮ ਭੁਪਿੰਦਰ ਸਿੰਘ ਵਾਸੀ ਭੁੱਚੋਂ ਕਲਾਂ ਅਤੇ ਮਲਕੀਤ ਸਿੰਘ ਵਾਸੀ ਤਪਾ ਮੰਡੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗਡ਼੍ਹ ਤੋਂ ਆਈ ਵਿਜੀਲੈਂਸ ਟੀਮ ਨੇ ਪੰਜ ਘੰਟੇ ਤੱਕ ਖੰਗਾਲੀਆਂ ਨਗਰ ਨਿਗਮ ਦੀਅਾਂ ਫਾਈਲਾਂ
NEXT STORY