ਫਿਰੋਜ਼ਪੁਰ, (ਮਲਹੋਤਰਾ, ਕੁਮਾਰ)- ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰ ਕੇ 2 ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਸੈੱਲ ਦੇ ਏ.ਐੱਸ.ਆਈ. ਮੇਵਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਲਕੀਤ ਸਿੰਘ ਉਰਫ ਮੱਲਾ ਵਾਸੀ ਜ਼ੀਰਾ ਅਤੇ ਮਲਕੀਤ ਸਿੰਘ ਉਰਫ ਸੋਨੂੰ ਵਾਸੀ ਪਿੰਡ ਰੋਸ਼ਨ ਸ਼ਾਹ ਬੁੱਟਰ ਹੈਰੋਇਨ ਦਾ ਨਸ਼ਾ ਕਰਨ ਅਤੇ ਵੇਚਣ ਦਾ ਕੰਮ ਕਰਦੇ ਹਨ। ਇਸ ਸਮੇਂ ਦੋਵੇਂ ਜ਼ੀਰਾ ਬੱਸ ਸਟੈਂਡ ਦੇ ਕੋਲ ਗਾਹਕਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਛਾਪਾ ਮਾਰ ਕੇ ਦੋਵਾਂ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਉਨ੍ਹਾਂ ਦੀ ਤਲਾਸ਼ੀ ਦੌਰਾਨ ਮਲਕੀਤ ਸਿੰਘ ਮੱਲਾ ਤੋਂ 8 ਗ੍ਰਾਮ ਹੈਰੋਇਨ ਮਿਲੀ, ਜਦਕਿ ਮਲਕੀਤ ਸਿੰਘ ਸੋਨੂੰ ਤੋਂ 7 ਗ੍ਰਾਮ ਹੈਰੋਇਨ ਮਿਲੀ। ਦੋਵਾਂ ਖਿਲਾਫ ਥਾਣਾ ਸਿਟੀ ਜ਼ੀਰਾ ’ਚ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਨਗਰ ਕੌਂਸਲ ਦਾ S.O. ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ
NEXT STORY