ਪਾਤਡ਼ਾਂ, (ਜ. ਬ.)- ਗਸ਼ਤ ਦੌਰਾਨ ਘੱਗਾ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਮਗਰੋਂ ਉਨ੍ਹਾਂ ਖਿਲਾਫ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਘੱਗਾ ਦੀ ਇੰਚਾਰਜ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਸਹਾਇਕ ਥਾਣੇਦਾਰ ਰਾਜਕੁਮਾਰ ਦੀ ਅਗਵਾਈ ’ਚ ਗਸ਼ਤ ਕਰਦੀ ਹੋਈ ਅਤਾਲਾਂ ਮੋਡ਼ ਘੱਗਾ ਵਿਖੇ ਖੜ੍ਹੀ ਸੀ। ਉਨ੍ਹਾਂ ਨੂੰ ਇਤਲਾਹ ਮਿਲੀ ਕਿ ਬਿਨਾਂ ਨੰਬਰੀ ਮੋਟਰਸਾਈਕਲ ਮਾਰਕਾ ਹੀਰੋ ਡੀਲਕਸ ’ਤੇ 2 ਵਿਅਕਤੀ ਆ ਰਹੇ ਹਨ।
ਇਸੇ ਦੌਰਾਨ ਪਹਿਲਾਂ ਤੋਂ ਹੁਸ਼ਿਆਰ ਖੜ੍ਹੀ ਪੁਲਸ ਪਾਰਟੀ ਨੇ ਮੋਟਰਸਾਈਕਲ ’ਤੇ ਆ ਰਹੇ ਵਿਅਕਤੀਆਂ ਨੂੰ ਜਦੋਂ ਰੋਕ ਕੇ ਪੁੱਛਿਆ ਤਾਂ ਬਿਨਾਂ ਨੰਬਰੀ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ। ਪੁਲਸ ਨੇ ਬਿੰਦਰ ਸਿੰਘ ਵਾਸੀ ਭੂਤਗਡ਼੍ਹ ਥਾਣਾ ਪਾਤੜਾਂ, ਬਿੱਲੂ ਰਾਏ ਧਰਾਨਾ ਵਾਸੀ ਥਾਣਾ ਦਿਡ਼੍ਹਬਾ ਜ਼ਿਲਾ ਸੰਗਰੂਰ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ। ਮੁਢਲੀ ਪਡ਼ਤਾਲ ਦੌਰਾਨ ਪਤਾ ਲੱਗਾ ਕਿ ਦੋਵੇਂ ਚੋਰੀਆਂ ਕਰਨ ਦੇ ਆਦੀ ਹਨ। ਉਨ੍ਹਾਂ ਖਿਲਾਫ ਕੇਸ ਦਾਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਮਾਨਸਾ 'ਚ ਪ੍ਰਸ਼ਾਸਨ ਨੇ ਫੜੇ ਅਵਾਰਾ ਪਸ਼ੂ, ਲੋਕਾਂ ਨੇ ਮਹਿਸੂਸ ਕੀਤੀ ਰਾਹਤ
NEXT STORY