ਜ਼ੀਰਕਪੁਰ, (ਜ.ਬ)- ਵੱਖ-ਵੱਖ ਦੋ ਸਡ਼ਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹੋਲੀ ਵਾਲੇ ਦਿਨ ਕਰੀਬ 5 ਵਜੇ 200 ਫੁੱਟ ਰੋਡ ’ਤੇ ਪਿੰਡ ਸਤਾਬਗਡ਼੍ਹ ਨੇਡ਼ੇ ਇਕ ਹਾਦਸਾ ਵਾਪਰਿਆਂ। ਇਥੋਂ ਲੰਘ ਰਹੀ ਇਕ ਕਾਰ ਦੇ ਸਾਹਮਣੇ ਅਚਾਨਕ ਇਕ ਆਵਾਰਾ ਪਸ਼ੂ ਆ ਜਾਣ ਕਰ ਕੇ ਕਾਰ ਬੇਕਾਬੂ ਹੋ ਕੇ ਫੁੱਟਪਾਥ ਨਾਲ ਜ਼ੋਰਦਾਰ ਢੰਗ ਨਾਲ ਟਕਰਾ ਗਈ, ਜਿਸ ਤੋਂ ਬਾਅਦ ਕਾਰ ਇਥੇ ਲੱਗੇ ਸਟਰੀਟ ਲਾਈਟਾਂ ਦੇ ਦੋ ਖੰਬਿਆਂ ਨੂੰ ਤੋਡ਼ਦੇ ਹੋਏ ਸਡ਼ਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਹਾਦਸੇ ’ਚ ਕਾਰ ਚਾਲਕ ਦੀ ਮੌਤ ਹੋ ਗਈ, ਜਦਕਿ ਕਾਰ ’ਚ ਸਵਾਰ ਇਕ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਹਿਚਾਣ ਦਲਜੀਤ ਸਿੰਘ ਪੁੱਤਰ ਊਧਮ ਸਿੰਘ (34) ਵਾਸੀ ਦਸਮੇਸ਼ ਕਾਲੋਨੀ ਦੇ ਰੂਪ ਵਜੋਂ ਹੋਈ। ਜ਼ਖਮੀ ਸੁਖਦਰਸ਼ਨ ਸਿੰਘ ਨੂੰ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮ੍ਰਿਤਕ ਦਲਜੀਤ ਸਿੰਘ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ, ਜਿਸ ਕੋਲ ਦੋ ਬੱਚੇ ਹਨ। ਇਸ ਤੋਂ ਇਲਾਵਾ ਇਕ ਹੋਰ ਹਾਦਸਾ ਪੰਚਕੂੁਲਾ ਰੋਡ ’ਤੇ ਹੋਇਆ। ਪੁਲਸ ਅਨੁਸਾਰ ਅੰਬਾਲਾ ਨਿਵਾਸੀ ਵਿਜੇ ਕੁਮਾਰ ਨਾਮਕ ਇਕ ਵਿਅਕਤੀ ਪੰਚਕੂਲਾ ਰੋਡ ’ਤੇ ਹੋਟਲ ਸ਼ਗੁਨ ਦੇ ਸਾਹਮਣੇ ਫਲਾਈ ਓਵਰ ਨੂੰ ਪਾਰ ਕਰ ਰਿਹਾ ਸੀ ਤਾਂ ਇਸ ਦੌਰਾਨ ਇਕ ਅਣਪਛਾਤਾ ਵਾਹਨ ਉਸ ਨੂੰ ਫੇਟ ਮਾਰ ਗਿਆ। ਗੰਭੀਰ ਜ਼ਖਮੀ ਹਾਲਤ ’ਚ ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉੁਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਨਾਮੀ ਵਪਾਰੀ ਪਰਿਵਾਰ ਦੇ 7 ਮੈਂਬਰ ਸ਼ੱਕੀ ਹਾਲਤ 'ਚ ਲਾਪਤਾ
NEXT STORY