ਬਠਿੰਡਾ, (ਵਰਮਾ)— ਇਥੇ ਮਾਨਸਾ ਰੋਡ 'ਤੇ ਜੱਸੀ ਚੌਕ ਨਜ਼ਦੀਕ ਤੇਲ ਕੈਂਟਰ, ਮੋਟਰਸਾਇਕਲ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ 'ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ। ਜਿਸ ਨੂੰ ਇਕ ਨਿੱਜੀ ਹਸਪਤਾਲ ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਮੋਟਰਸਾਇਕਲ ਚਾਲ ਸੰਪੂਰਨ ਸਿੰਘ (65) ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਮੁਲਤਾਨਿਆ ਜੱਸੀ ਚੌਕ ਤੋਂ ਪਹਿਲਾਂ ਬਠਿੰਡਾ ਵਲੋਂ ਰਿਹਾ ਸੀ, ਜਿਸ ਦੇ ਪਿੱਛੇ ਇਕ ਕਾਰ ਵੀ ਆ ਰਹੀ ਸੀ। ਕਾਰ ਨੂੰ ਲਵੀਸ ਚੋਪੜਾ (24) ਜਿੰਦਲ ਕੁਮਾਰ ਵਾਸੀ ਕਲਪਤਰੂ ਈਸਟੇਟ ਪਿੰਪਵੇ ਗੁਰਵ ਪੂਰਨ ਜ਼ਿਲ੍ਹਾ ਮਹਾਰਾਸ਼ਟਰ, ਜਿਸਦੇ ਬਰਾਬਰ ਵਾਲੀ ਸੀਟ 'ਤੇ ਅਮਿਤ ਕੁਮਾਰ (36) ਵਾਸੀ ਖੇਤੀ ਕਲਿਆਣ ਬੈਠਾ ਸੀ। ਇਸਤੋਂ ਇਲਾਵਾ ਇਨ੍ਹਾਂ ਅੱਗੇ ਇਕ ਤੇਲ ਟੈਂਕਰ ਵੀ ਚਲ ਰਿਹਾ ਸੀ। ਜਦੋਂ ਕਾਰ ਨੇ ਮੋਟਰਸਾਇਕਲ ਤੇ ਕੈਂਟਰ ਨੂੰ ਓਵਰਟੇਕ ਕਰਨਾ ਚਾਹਿਆ ਤਾਂ ਉਸਦਾ ਟਾਇਰ ਪੰਚਰ ਹੋ ਗਿਆ। ਨਤੀਜਾ ਕਾਰ ਬੇਕਾਬੂ ਹੋ ਕੇ ਟੈਂਕਰ ਨੂੰ ਟੱਕਰ ਮਾਰ ਦਿਤੀ, ਜਦਕਿ ਦੋਨਾਂ ਵਿਚਕਾਰ ਮੋਟਰਸਾਇਕਲ ਵੀ ਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਤੇ ਮੋਟਰਸਾਇਕਲ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਏ ਜਦਕਿ ਤਿੰਨੇ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਵਰਕਰ ਹਰਬੰਸ ਸਿੰਘ, ਸੰਦੀਪ ਗਿੱਲ ਤੇ ਵਿੱਕੀ ਕੁਮਾਰ ਨੇ ਤਿੰਨੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਅਮਿਤ ਕੁਮਾਰ ਤੇ ਸੰਪੂਰਨ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿਤਾ, ਜਦਕਿ ਲਵੀਸ਼ ਅਰੋੜਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਇਕ ਨਿੱਜੀ ਹਸਪਤਾਲ ਹਸਪਤਾਲ ਲਈ ਰੈਫਰ ਕਰ ਦਿਤਾ ਗਿਆ। ਚੌਕੀ ਕੋਟਸ਼ਮੀਰ ਦੀ ਪੁਲਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ, ਜਦਕਿ ਹਸਪਤਾਲ ਪਹੁੰਚ ਕੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ। ਪੁਲਸ ਵਲੋਂ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਕਰਜ਼ੇ ਦੇ ਦੈਂਤ ਨੇ ਲਈ ਇਕ ਹੋਰ ਕਿਸਾਨ ਦੀ ਜਾਨ
NEXT STORY