ਅਬੋਹਰ, (ਸੁਨੀਲ)- ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ ਬੀਤੇ ਦਿਨ ਸ਼ਾਮ ਇਕ ਵਿਅਕਤੀ ਨੂੰ 3100 ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕਰ ਕੇ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਸਬ-ਇੰਸਪੈਕਟਰ ਬਲਕਰਨ ਸਿੰਘ ਦੇਰ ਸ਼ਾਮ ਹਨੂਮਾਨਗੜ੍ਹ ਬਾਈਪਾਸ ਚੌਕ ’ਤੇ ਗਸ਼ਤ ਕਰ ਰਹੇ ਸੀ। ਇਸ ਦੌਰਾਨ ਉਥੋਂ ਗੁਜ਼ਰ ਰਹੇ ਮੁਖਤਿਆਰ ਸਿੰਘ ਪੁੁੱਤਰ ਦੀਵਾਨ ਸਿੰਘ ਵਾਸੀ ਕਬੂਲਸ਼ਾਹ ਹਿਠਾੜ ਥਾਣਾ ਸਦਰ ਫਾਜ਼ਿਲਕਾ ਨੂੰ ਸ਼ੱਕ ਹੋਣ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 3100 ਨਸ਼ੇ ਵਾਲੀਆਂ ਗੋਲੀਆਂ ਪ੍ਰਾਪਤ ਹੋਈਆਂ। ਨਗਰ ਥਾਣਾ ਨੰ. 2 ਦੀ ਪੁਲਸ ਨੇ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ।
ਉਥੇ ਸੀ. ਆਈ. ਏ. ਸਟਾਫ ਅਤੇ ਪੁਲਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 500 ਗ੍ਰਾਮ ਅਫੀਮ ਸਣੇ ਕਾਬੂ ਕਰ ਕੇ ਉਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਫੜੇ ਗਏ ਵਿਅਕਤੀ ਦੀ ਪਛਾਣ ਪੁਖਰਾਜ ਪੁੱਤਰ ਹਮੀਰ ਨਿਵਾਸੀ ਮੇਘਵਾਲ ਢਾਣੀਆਂ ਜਗਤਰ ਬੇਰਾ ਧਨਾਰੀ ਕਲਾਂ, ਥਾਣਾ ਖੇਡਾਪਾ ਰਾਜਸਥਾਨ ਵਜੋਂ ਹੋਈ ਹੈ।
ਝੋਨੇ ਦਾ ਝਾੜ ਤੇ ਰੇਟ ਘਟਣ ਕਾਰਣ ਕਿਸਾਨਾਂ ਨੂੰ ਪੈ ਰਹੀ ਹੈ ਦੋਹਰੀ ਮਾਰ
NEXT STORY