ਮਾਨਸਾ,(ਸੰਦੀਪ ਮਿੱਤਲ)- ਜ਼ਿਲਾ ਪੁਲਸ ਵੱਲੋਂ ਨਸ਼ੇ ਵਾਲੇ ਪਦਾਰਥਾਂ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਗੁਰਚਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹੀਰੇਵਾਲਾ ਨੂੰ ਕਾਬੂ ਕਰ ਕੇ ਉਸ ਕੋਲੋਂ 400 ਨਸ਼ੇ ਵਾਲੀਆਂ ਗੋੋਲੀਆਂ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਥਾਣਾ ਸਿਟੀ ਬੁਢਲਾਡਾ ਪੁਲਸ ਨੇ ਮਹਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਰੰਘਡ਼ਿਆਲ ਹਾਲ ਵਾਸੀ ਭਗਤ ਸਿੰਘ ਕਾਲੋੋਨੀ ਬੁਢਲਾਡਾ ਨੂੰ ਕਾਬੂ ਕਰ ਕੇ ਉਸ ਕੋਲੋਂ 1 ਚਾਲੂ ਭੱਠੀ, 40 ਲਿਟਰ ਲਾਹਣ ਅਤੇ 2 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ।
PSEB ਜ਼ਿਲ੍ਹਾ ਡਿੱਪੂ ਮੈਨੇਜਰ ਰਿਸ਼ਵਤ ਦੇ ਦੋਸ਼ 'ਚ ਮੁਅੱਤਲ
NEXT STORY