ਮਾਛੀਵਾੜਾ ਸਾਹਿਬ, (ਟੱਕਰ)— ਸਮਰਾਲਾ-ਚੰਡੀਗੜ੍ਹ ਰੋਡ 'ਤੇ ਭੈਣੀ ਸਾਹਿਬ ਚੌਂਕ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ 2 ਅੱਲ੍ਹੜ ਉਮਰ ਦੇ ਨੌਜਵਾਨਾਂ ਦੀ ਮੌਤ ਹੋ ਗਈ।
ਜਾਣਕਾਰ ਅਨੁਸਾਰ ਪਿੰਡ ਕੂੰਮ ਕਲਾਂ ਅਧੀਨ ਪੈਂਦੇ ਪਿੰਡ ਭੈਰੋਂ ਮੁੰਨਾ ਦੇ ਵਾਸੀ ਗੁਰਜੋਤ ਸਿੰਘ ਉਮਰ 18 ਸਾਲ, ਕ੍ਰਿਸ਼ਨਾ ਉਰਫ਼ ਗੌਤਮ ਉਮਰ 16 ਸਾਲ ਸ਼ਨੀਵਾਰ ਦੇਰ ਸ਼ਾਮ ਕਰੀਬ ਸਾਢੇ 7 ਵਜੇ ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਕਟਾਣੀ ਕਲਾਂ ਤੋਂ ਆਪਣੇ ਪਿੰਡ ਭੈਰੋਂ ਮੁੰਨਾ ਜਾ ਰਹੇ ਸੀ। ਜਦੋਂ ਇਹ ਦੋਵੇਂ ਭੈਣੀ ਸਾਹਿਬ ਚੌਂਕ ਨੇੜੇ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਦੋਵਾਂ ਨੂੰ ਫ਼ੇਟ ਮਾਰ ਗਿਆ, ਜਿਸ ਕਾਰਨ ਦੋਵਾਂ ਦੀ ਹੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸੜ੍ਹਕ 'ਤੇ ਜਾਮ ਲੱਗ ਗਿਆ ਤੇ ਕਟਾਣੀ ਕਲਾਂ ਪੁਲਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਮੌਕੇ 'ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਨ੍ਹਾਂ ਮਾਸੂਮ ਬੱਚਿਆਂ ਨੇ ਵੈਨ ਹਾਦਸੇ 'ਚ ਗਵਾਈ ਜਾਨ (ਤਸਵੀਰਾਂ)
NEXT STORY