ਅਬੋਹਰ, (ਰਹੇਜਾ, ਜ. ਬ.)- ਥਾਣਾ ਸਦਰ ਦੀ ਪੁਲਸ ਨੇ ਕ੍ਰਿਕਟ ਮੈਚ ’ਤੇ ਸੱਟਾ ਲਵਾ ਰਹੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਲੈਪਟਾਪ, ਕਾਰ ਅਤੇ ਨਕਦੀ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ ਥਾਣਾ ਸਦਰ ਅਬੋਹਰ ’ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪੁਲਸ ਪਾਰਟੀ ਸਣੇ ਪਿੰਡ ਬੱਲੂਆਣਾ ਦੀ ਦਾਣਾ ਮੰਡੀ ਕੋਲ ਗਸ਼ਤ ਕਰ ਰਹੇ ਸੀ। ਉਨ੍ਹਾਂ ਮੁਖਬਰ ਦੀ ਸੂਚਨਾ ’ਤੇ ਦਾਣਾ ਮੰਡੀ ’ਚ ਕ੍ਰਿਕਟ ਮੈਚ ’ਤੇ ਸੱਟਾ ਲਵਾ ਰਹੇ 3 ਵਿਅਕਤੀਆਂ ਨੂੰ ਛਾਪਾਮਾਰ ਕੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਜਨ ਪੁੱਤਰ ਨਰਿੰਦਰ ਸਿੰਘ ਵਾਸੀ ਅਬੋਹਰ, ਮੁਹੰਮਦ ਸ਼ਕੀਲ ਪੁੱਤਰ ਮੁਹੰਮਦ ਰਫੀਕ ਵਾਸੀ ਹਨੂਮਾਨਗਡ਼੍ਹ ਅਤੇ ਪਿਯੂਸ਼ ਸਿੰਗਲਾ ਪੁੱਤਰ ਵਿਨੋਦ ਸਿੰਗਲਾ ਵਾਸੀ ਅਬੋਹਰ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਤੋਂ 2 ਹਜ਼ਾਰ ਰੁਪਏ, ਇਕ ਲੈਪਟਾਪ, 6 ਮੋਬਾਇਲ ਤੇ ਇਕ ਬਰੀਜ਼ਾ ਕਾਰ ਬਰਾਮਦ ਕੀਤੀ ਹੈ ਅਤੇ ੲਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜੇਲ ’ਚੋਂ 6 ਮੋਬਾਇਲ ਤੇ ਅਫੀਮ ਬਰਾਮਦ
NEXT STORY