ਫਿਰੋਜ਼ਪੁਰ/ਜ਼ੀਰਾ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਣਾ ਜਾਰੀ ਹੈ। ਸੋਮਵਾਰ ਪਿੰਡ ਰੁਕਨਾ ਬੇਗੂ, ਪਿੰਡ ਝੁੱਗੇ ਹਜਾਰਾ ਸਿੰਘ ਵਾਲਾ ਤੇ ਪਿੰਡ ਮੇਹਰ ਸਿੰਘ ਵਾਲਾ ਵਿਚ ਨਸ਼ੇ ਦੀ ਓਵਰਡੋਜ਼ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਦੀ ਸਖਤੀ ਦੇ ਬਾਵਜੂਦ ਨਸ਼ਾ ਸਮੱਗਲਰ ਬੇਖੌਫ ਸ਼ਹਿਰਾਂ ਤੇ ਪਿੰਡਾਂ 'ਚ ਨਸ਼ਾ ਵੇਚ ਰਹੇ ਹਨ ਜਿਸ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆਂ ਦੀ ਦਲਦਲ ਵਿਚ ਬੁਰੀ ਤਰ੍ਹਾਂ ਫਸ ਚੁਕੀ ਹੈ ਤੇ ਆਏ ਦਿਨ ਨਸ਼ੇ ਦੀ ਓਵਰਡੋਜ਼ ਪੰਜਾਬ ਦੀ ਜਵਾਨੀ ਨੂੰ ਲੀਲ ਰਹੀ ਹੈ।
2 ਮ੍ਰਿਤਕਾਂ ਦੀ ਪਛਾਣ ਮਲਕੀਤ ਸਿੰਘ (35) ਪਿੰਡ ਝੁੱਗੇ ਹਜਾਰਾ ਸਿੰਘ ਵਾਲੇ ਅਤੇ ਕਾਬਲ ਸਿੰਘ (28) ਪਿੰਡ ਰੁਕਣਾ ਬੇਗੂ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਕਾਬਲ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਏ ਕਿ ਉਨ੍ਹਾਂ ਦੇ ਪਿੰਡ 'ਚ ਪਿਛਲੇ ਕਰੀਬ ਪੰਜ ਸਾਲ ਤੋਂ ਕੁਝ ਲੋਕ ਚਿੱਟੇ ਦਾ ਕਾਰੋਬਾਰ ਕਰ ਰਹੇ ਹਨ ਤੇ ਪਿੰਡ ਵਾਲਿਆਂ ਵੱਲੋਂ ਅਨੇਕਾਂ ਵਾਰ ਪੁਲਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਇਨ੍ਹਾਂ ਤੇ ਕੋਈ ਰੋਕ ਨਹੀਂ ਲੱਗੀ। ਇਨ੍ਹਾਂ ਦੇ ਹੌਂਸਲੇ ਏਨੇ ਬੁਲੰਦ ਹੋ ਚੁੱਕੇ ਹਨ ਕਿ ਇਹ ਨੋਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕ ਕੇ ਉਨ੍ਹਾਂ ਦੀਆਂ ਜਿੰਦਗੀਆਂ ਲਸ਼ਰੇਆਮ ਖਤਮ ਕਰ ਰਹੇ ਹਨ।
ਉਥੇ ਹੀ ਜ਼ੀਰਾ ਦੇ ਪਿੰਡ ਮੇਹਰ ਸਿੰਘ ਵਾਲਾ ਦੇ 20 ਸਾਲਾ ਨੌਜਵਾਨ ਰਮਨ ਸਿੰਘ ਪੁੱਤਰ ਮਲ ਸਿੰਘ ਦੀ ਵੀ ਨਸ਼ੇ ਦੀ ਓਲਰਡੋਜ਼ ਨਾਲ ਮੌਤ ਹੋ ਗਈ। ਉਹ ਆਪਣੀ ਬੁੱਢੀ ਦਾਦੀ 80 ਸਾਲਾ ਪਿਓ 50 ਸਾਲ ਤੇ ਭੈਣ 17 ਸਾਲਾਂ ਨੂੰ ਆਪਣੇ ਪਿੱਛੇ ਰੋਂਦੇ ਬਿਲਖਦੇ ਛੱਡ ਗਿਆ ਹੈ। ਉਸ ਦਾ ਅੱਜ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਪੋਸਟ ਮਾਰਟਮ ਕਰਵਾਇਆ ਗਿਆ ।
ਬੀਰਦਵਿੰਦਰ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ
NEXT STORY