ਬਠਿੰਡਾ, (ਅਮਿਤਾ)— ਮਲੋਟ ਰੋਡ 'ਤੇ ਬਹਿਮਣ ਦਿਵਾਨਾ ਕੋਲ 3 ਸਾਲਾ ਬੱਚੀ ਦੀ ਬੱਸ ਹੇਠਾਂ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਚੀ ਦੀ ਮਾਂ ਕੱਪੜੇ ਸੁਕਾਉਣ ਲਈ ਸੜਕ ਵੱਲ ਜਾ ਰਹੀ ਸੀ। ਮਾਂ ਦੇ ਪਿੱਛੇ-ਪਿੱਛੇ ਬੱਚੀ ਵੀ ਭੱਜਣ ਲੱਗੀ, ਜਿਸ ਕਾਰਨ ਉਹ ਬੱਸ ਹੇਠਾਂ ਆ ਗਈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਪਤੀ ਨੇ ਖੁਦਕੁਸ਼ੀ ਕਰ ਲਈ ਸੀ। ਇਸ ਲਈ ਆਪਣੀ ਬੇਟੀ ਦੇ ਨਾਲ ਕੁਝ ਸਮੇਂ ਲਈ ਆਪਣੀ ਭੈਣ ਦੇ ਘਰ ਆਈ ਹੋਈ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਦੇ ਮੈਂਬਰ ਸੰਦੀਪ ਗਿੱਲ ਅਤੇ ਗੌਤਮ ਗੋਇਲ ਘਟਨਾ ਸਥਾਨ 'ਤੇ ਪਹੁੰਚੇ। ਮ੍ਰਿਤਕ ਬੱਚੀ ਦੀ ਪਛਾਣ ਖੁਸ਼ਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ (3) ਵਜੋਂ ਹੋਈ। ਪੁਲਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਬੱਸ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਲਿਆ ਫਾਹਾ
NEXT STORY