ਬਠਿੰਡਾ (ਸੁਖਵਿੰਦਰ)-ਕੈਨਾਲ ਕਾਲੋਨੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਇਕ ਵਿਅਕਤੀ ਨਾਲ ਠੱਗੀ ਕਰਨ ਵਾਲੇ ਟ੍ਰੈਵਲ ਏਜੰਟ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਨਸੀਬ ਕੌਰ ਵਾਸੀ ਗਹਿਰੀ ਦੇਵੀ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਟ੍ਰੈਵਲ ਏਜੰਟ ਰਵੀ ਕੁਮਾਰ ਵਾਸੀ ਬਠਿੰਡਾ ਨੇ ਉਸ ਦੇ ਲੜਕੇ ਨੂੰ ਵਰਕ ਪਰਮਿਟ 'ਤੇ ਸਿੰਘਾਪੁਰ ਭੇਜਣ ਦਾ ਲਾਲਚ ਦੇ ਕੇ ਆਪਣੀਆਂ ਗੱਲਾਂ 'ਚ ਫਸਾ ਲਿਆ। ਮੁਲਜ਼ਮ ਦੇ ਝਾਂਸੇ 'ਚ ਆ ਕੇ ਉਨ੍ਹਾਂ ਨੇ ਉਕਤ ਮੁਲਜ਼ਮ ਨੂੰ 4.70 ਲੱਖ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਮੁਲਜ਼ਮ ਵੱਲੋਂ ਉਸਦੇ ਲੜਕੇ ਨੂੰ ਵਰਕ ਪਰਮਿਟ 'ਤੇ ਸਿੰਘਾਪੁਰ ਭੇਜਣ ਦੀ ਬਜਾਏ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਭੇਜ ਦਿੱਤਾ ਗਿਆ। ਮਲੇਸ਼ੀਆ ਪਹੁੰਚਣ 'ਤੇ ਉਨ੍ਹਾਂ ਨੂੰ ਠੱਗੀ ਦਾ ਪਤਾ ਲੱਗਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਘੱਟ ਹੋਣ 'ਤੇ ਲੋਕਾਂ ਨੂੰ ਮਿਲੀ ਰਾਹਤ
NEXT STORY