ਡੇਰਾਬੱਸੀ, (ਅਨਿਲ)- ਚੰਡੀਗੜ੍ਹ ਅੰਬਾਲਾ ਮੁੱਖ ਮਾਰਗ 'ਤੇ ਪਿੰਡ ਜਵਾਹਰਪੁਰ ਨੇੜੇ ਡੇਰਾਬੱਸੀ ਪੁਲਸ ਨੇ ਇਕ ਕੈਂਟਰ ਚਾਲਕ ਨੂੰ 52 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ। ਕੈਂਟਰ ਚਾਲਕ ਦੀ ਪਹਿਚਾਣ ਹਰਨੇਕ ਸਿੰਘ ਪੁੱਤਰ ਛੱਜਾ ਸਿੰਘ ਵਾਸੀ ਦੱਪਰ, ਲਾਲੜੂ ਦੇ ਤੌਰ 'ਤੇ ਕੀਤੀ ਗਈ। ਇਸ ਮਾਮਲੇ ਦੀ ਜਾਣਕਾਰੀ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਪੁਲਸ ਪਾਰਟੀ ਵਲੋਂ ਜਵਾਹਰਪੁਰ ਨੇੜੇ ਮੁੱਖ ਮਾਰਗ 'ਤੇ ਵਾਹਨਾਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅੰਬਾਲਾ ਵੱਲ ਤੋਂ ਆ ਰਹੇ ਇਕ ਕੈਂਟਰ ਨੂੰ ਤਲਾਸ਼ੀ ਲਈ ਰੋਕਿਆ ਗਿਆ। ਕੈਂਟਰ ਦੀ ਤਲਾਸ਼ੀ ਦੌਰਾਨ 52 ਕਿੱਲੋ ਭੁੱਕੀ ਬਰਾਮਦ ਕੀਤੀ ਗਈ। ਪੁਲਸ ਨੇ ਕੈਂਟਰ ਸਮੇਤ ਚਾਲਕ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਸਟਾਰ ਨਾਈਟ' ਦੌਰਾਨ ਗੁਰਦਾਸ ਮਾਨ ਤੇ ਰਣਜੀਤ ਬਾਵਾ ਨੇ ਗੀਤਾਂ ਨਾਲ ਬੰਨ੍ਹਿਆ ਚੰਗਾ ਰੰਗ
NEXT STORY