ਬਠਿੰਡਾ (ਵਰਮਾ)-ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੇ ਵਾਲੀਆਂ ਦਵਾਈਆਂ ਅਤੇ ਨਾਜਾਇਜ਼ ਸ਼ਰਾਬ ਸਣੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 4 ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਉਕਤ ਮਾਮਲੇ 'ਚ ਸਬੰਧਤ ਥਾਣਿਆਂ ਦੀ ਪੁਲਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਕੋਤਵਾਲੀ ਪੁਲਸ ਦੇ ਇੰਸਪੈਕਟਰ ਬਲਵੰਤ ਸਿੰਘ ਨੇ ਖਾਲਸਾ ਸਕੂਲ ਦੇ ਨਜ਼ਦੀਕ ਮੋਟਰਸਾਈਕਲ 'ਤੇ ਆ ਰਹੇ ਗੁਰਪ੍ਰੀਤ ਸਿੰਘ ਤੇ ਹਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 15 ਨਸ਼ੇ ਵਾਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਸਦਰ ਪੁਲਸ ਦੇ ਏ. ਐੱਸ. ਆਈ. ਲਵਜੀਤ ਸਿੰਘ ਨੇ ਪਿੰਡ ਕੋਟਸ਼ਮੀਰ ਕੋਲ ਇਕ ਕਾਰ 'ਚੋਂ 120 ਬੋਤਲਾਂ ਨਾਜਾਇਜ਼ ਸ਼ਰਾਬ ਦੇ ਨਾਲ ਪ੍ਰਵੀਨ ਕੁਮਾਰ ਵਾਸੀ ਅਬੋਹਰ ਨੂੰ ਗ੍ਰਿਫਤਾਰ ਕੀਤਾ। ਥਾਣਾ ਸਦਰ ਪੁਲਸ ਦੇ ਏ. ਐੱਸ. ਆਈ. ਭੋਲਾ ਸਿੰਘ ਨੇ ਬੀੜ ਤਾਲਾਬ ਬਸਤੀ ਤੋਂ 2 ਸਕੇ ਭਰਾਵਾਂ ਸੁਖਵਿੰਦਰ ਸਿੰਘ ਤੇ ਮੁਖਵਿੰਦਰ ਸਿੰਘ ਦੇ ਕਬਜ਼ੇ 'ਚੋਂ 300 ਲਿਟਰ ਲਾਹਣ ਬਰਾਮਦ ਕੀਤੀ ਪਰ ਮੁਲਜ਼ਮ ਪੁਲਸ ਹੱਥ ਨਹੀਂ ਲੱਗੇ। ਥਾਣਾ ਸਦਰ ਪੁਲਸ ਨੇ ਬੀੜ ਤਾਲਾਬ ਬੱਸ ਸਟੈਂਡ ਨਜ਼ਦੀਕ ਬਲਵੀਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 20 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਫੂਲ ਪੁਲਸ ਨੇ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 5 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਸਦਰ ਰਾਮਪੁਰਾ ਪੁਲਸ ਦੀ ਕਾਰਵਾਈ ਦੌਰਾਨ ਪਿੰਡ ਚਾਉਕੇ ਤੋਂ 80 ਲਿਟਰ ਲਾਹਣ ਨਾਲ ਜਗਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ, ਜਦਕਿ ਪੁਲਸ ਨੇ ਰੈਨਾ ਟੀ. ਸੀ. ਪੀ. ਗੇਟ ਨਜ਼ਦੀਕ ਇਕ 2 ਮੁਲਜ਼ਮਾਂ ਗੋਰਾ ਸਿੰਘ ਤੇ ਰਾਜੂ ਕੋਲੋਂ 20 ਕਿਲੋ ਭੁੱਕੀ ਬਰਾਮਦ ਕੀਤੀ ਪਰ ਮੁਲਜ਼ਮ ਪੁਲਸ ਹੱਥ ਨਹੀਂ ਆ ਸਕੇ।
ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀ ਅਨੁਪੂਰਕ ਪ੍ਰੀਖਿਆ ਦਾ ਨਤੀਜਾ ਐਲਾਨਿਆ
NEXT STORY