ਰਾਜਪੁਰਾ, (ਹਰਵਿੰਦਰ, ਮਸਤਾਨਾ)- ਸ਼ੰਭੂ ਪੁਲਸ ਨੇ ਨਸ਼ਿਅਾਂ ਖਿਲਾਫ ਸਰਗਰਮੀਅਾਂ ਤੇਜ਼ ਕਰਦੇ ਹੋਏ 2 ਵੱਖ-ਵੱਖ ਮਾਮਲਿਅਾਂ ’ਚ ਇਕ ਮਹਿਲਾ ਸਮੇਤ 6 ਵਿਅਕਤੀਅਾਂ ਨੂੰ 380 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸ਼ੰਭੂ ਥਾਣਾ ਦੇ ਮੁੱਖ ਅਫਸਰ ਇੰਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਏ. ਐੈੱਸ. ਆਈ. ਪਵਨ ਕੁਮਾਰ ਸਮੇਤ ਪੁਲਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਅਨਸਰਾਂ ਨੂੰ ਕਾਬੂ ਕਰਨ ਲਈ ਪਿੰਡ ਮਹਿਮਦਪੁਰ ਮੌਜੂਦ ਸੀ। ਇਸ ਦੌਰਾਨ ਇਕ ਗੱਡੀ ਪੀ ਬੀ 01 ਏ 129 ਨੂੰ ਸ਼ੱਕ ਪੈਣ ’ਤੇ ਰੋਕਿਆ ਗਿਆ ਤਾਂ ਉਸ ਵਿਚ ਇਕ ਅੌਰਤ ਤੇ ਇਕ ਵਿਅਕਤੀ ਸਵਾਰ ਸੀ। ਉਨ੍ਹਾਂ ਅਾਪਣੀ ਪਛਾਣ ਗੁਰਜੀਤ ਸਿੰਘ ਵਾਸੀ ਨਵਾਂਸ਼ਹਿਰ ਤੇ ਜਸਵਿੰਦਰ ਕੌਰ ਪਤਨੀ ਬਲਿਹਾਰ ਰਾਮ ਵਾਸੀ ਜਲੰਧਰ ਵਜੋਂ ਦੱਸੀ। ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 340 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਐੈੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
®ਦੂਸਰੇ ਮਾਮਲੇ ਵਿਚ ਸ਼ੰਭੂ ਥਾਣਾ ਦੇ ਇੰਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਏ. ਐੈੱਸ. ਆਈ. ਪਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਬਪਰੋਰ ਕੋਲ ਮੌਜੂਦ ਸਨ। ਉਸ ਦੌਰਾਨ ਇਕ ਕਾਰ ਪੀ ਬੀ 03 ਏ ਐੈੱਲ 3735 ਨੂੰ ਸ਼ੱਕ ਪੈਣ ’ਤੇ ਰੋਕਿਆ। ਜਦੋਂ ਤਲਾਸ਼ੀ ਲਈ ਤਾਂ ਉਸ ਵਿਚ 4 ਵਿਅਕਤੀ ਸਵਾਰ ਸੀ।
ਪੁਲਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿਚੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਸ ਨੇ ਦੋਸ਼ੀਅਾਂ ਦੀ ਪਛਾਣ ਰਾਜਿੰਦਰ ਸਿੰਘ ਵਾਸੀ ਰਾਮਪੁਰਾ ਫੂਲ ਬਠਿੰਡਾ, ਜੋਬਨਪ੍ਰੀਤ ਸਿੰਘ ਵਾਸੀ ਰਾਮਪੁਰਾ ਫੂਲ ਬਠਿੰਡਾ, ਵਿੱਕੀ ਸਿੰਘ ਤੇ ਲਖਵੀਰ ਸਿੰਘ ਵਾਸੀ ਰਾਮਪੁਰਾ ਫੂਲ ਬਠਿੰਡਾ ਦੇ ਤੌਰ ’ਤੇ ਕਰ ਕੇ ਐੈੱਨ. ਡੀ. ਪੀ. ਐੈੱਸ. ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਅਲੀ ਆਈ. ਡੀ. ਬਣਾ ਕੇ ਲਡ਼ਕੀਆਂ ਨਾਲ ਅਸ਼ਲੀਲ ਫੋਟੋਆਂ ਭੇਜਣ ’ਤੇ ਮਾਮਲਾ ਦਰਜ
NEXT STORY