ਲੁਧਿਆਣਾ (ਕੁਲਵੰਤ, ਅਮਨ)— ਅਸ਼ਲੀਲਤਾ ਨੇ ਇਸ ਕਦਰ ਆਪਣੇ ਪੈਰ ਪਸਾਰ ਲਏ ਹਨ ਕਿ ਸਮਾਜਿਕ ਰਿਸ਼ਤੇ ਤਾਰ-ਤਾਰ ਹੋ ਕੇ ਰਹਿ ਗਏ ਹਨ। ਇਸੇ ਤਰ੍ਹਾਂ ਦੀ ਇਕ ਘਟਨਾ ਫੇਜ਼-8 ਫੋਕਲ ਪੁਆਇੰਟ ਵਿਚ ਹੋਈ, ਜਿਥੇ ਇਕ 7 ਸਾਲਾ ਬੱਚੀ ਨਾਲ 15 ਸਾਲਾ ਲੜਕੇ ਨੇ ਜਬਰ-ਜ਼ਨਾਹ ਕਰ ਦਿੱਤਾ ਅਤੇ ਬੱਚੀ ਜਦੋਂ ਲਹੂ-ਲੁਹਾਨ ਹੋਈ ਤਾਂ ਉਹ ਡਰ ਕੇ ਭੱਜ ਗਿਆ, ਜਿਸ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਜਾਂਚ ਅਧਿਕਾਰੀ ਕੁਲਵੰਤ ਚੰਦ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਦੋ ਬੱਚੇ 7 ਸਾਲ ਦੀ ਲੜਕੀ ਅਤੇ ਛੋਟਾ ਬੇਟਾ ਹੈ। ਉਹ ਇਥੇ ਕਿਰਾਏ ਦਾ ਕਮਰਾ ਲੈ ਕੇ ਆਪਣੇ ਬੱਚਿਆਂ ਸਮੇਤ ਰਹਿੰੰਦਾ ਹੈ, ਜਦਕਿ ਮੁਲਜ਼ਮ ਵੀ ਉਸ ਦਾ ਗੁਆਂਢੀ ਹੈ। 18 ਜੁਲਾਈ ਨੂੰ ਉਹ ਦੋਵੇਂ ਪਤੀ-ਪਤਨੀ ਰੋਜ਼ ਵਾਂਗ ਸਵੇਰੇ 9 ਵਜੇ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਕੰਮ 'ਤੇ ਚਲੇ ਗਏ।
ਜਦੋਂ ਦੁਪਹਿਰ ਨੂੰ ਉਸ ਦੀ ਪਤਨੀ ਖਾਣਾ ਖਾਣ ਘਰ ਆਈ ਤਾਂ ਉਸ ਦੀ ਬੇਟੀ ਸਹਿਮੀ ਹੋਈ ਸੀ ਤੇ ਜ਼ਖਮੀ ਹਾਲਾਤ 'ਚ ਸੀ।। ਮਾਂ ਦੇ ਵਾਰ-ਵਾਰ ਪੁੱਛਣ 'ਤੇ ਉਸ ਨੇ ਦੱਸਿਆ ਕਿ ਗੁਆਂਢੀ ਲੜਕੇ ਨੇ ਉਸ ਨਾਲ ਗੰਦਾ ਕੰਮ ਕੀਤਾ। ਉਹ ਡਰ ਦੇ ਮਾਰੇ ਚੁੱਪ ਹੀ ਰਹੀ। ਹੁਣ ਜਦੋਂ ਉਸ ਦੀ ਧੀ ਦੀ ਹਾਲਤ ਖਰਾਬ ਹੋਣ ਲੱਗੀ ਤਾਂ ਉਸ ਨੇ ਸਾਰੀ ਗੱਲ ਪਤੀ ਤੇ ਪੁਲਸ ਨੂੰ ਦੱਸੀ। ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਇਲਾਕੇ 'ਚੋਂ ਹੀ ਗ੍ਰਿਫਤਾਰ ਕਰ ਲਿਆ। ਪੁਲਸ ਨੇ ਪੀੜਤਾ ਦੀ ਮੈਡੀਕਲ ਜਾਂਚ ਵੀ ਕਰਵਾਈ, ਜਿਥੇ ਡਾਕਟਰਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤੇ ਜਾਣ ਦੀ ਪੁਸ਼ਟੀ ਕੀਤੀ।
ਪਤੀ ਤੋਂ ਦੁਖੀ ਹੋ ਕੇ ਪਤਨੀ ਨੇ ਕੀਤੀ ਖੁਦਕੁਸ਼ੀ
NEXT STORY