ਸੰਗਤ,(ਮਨਜੀਤ)- ਨਾਰਕੋਟਿਕਸ ਸੈੱਲ ਵੱਲੋਂ ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ’ਤੇ ਪੈਂਦੇ ਪਿੰਡ ਗਹਿਰੀ ਬੁੱਟਰ ਨਜ਼ਦੀਕ ਇਕ ਔਰਤ ਨੂੰ 8 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ। ਨਾਰਕੋਟਿਕਸ ਸੈੱਲ ਦੇ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਔਰਤ ਡੱਬਵਾਲੀ ਵਾਲੇ ਪਾਸਿਓ ਭੁੱਕੀ ਲੈ ਕੇ ਆ ਰਹੀ ਹੈ, ਇਸ ਅਧਾਰ ’ਤੇ ਹੀ ਪੁਲਸ ਪਾਰਟੀ ਵੱਲੋਂ ਉਕਤ ਸਥਾਨ ਨਜ਼ਦੀਕ ਨਾਕਾਬੰਦੀ ਕਰਕੇ ਡੱਬਵਾਲੀ ਵਾਲੇ ਪਾਸਿਓ ਆਉਦੇ ਸ਼ੱਕੀ ਵਿਅਕਤੀਆਂ ਦੀ ਤਲਾਸੀ ਲਈ ਜਾ ਰਹੀ ਸੀ। ਇਸੇ ਦੌਰਾਨ ਇਕ ਔਰਤ ਹੱਥ ’ਚ ਥੈਲਾ ਫਡ਼੍ਹ ਕੇ ਸ਼ੱਕੀ ਹਲਾਤਾਂ ’ਚ ਆ ਰਹੀ ਸੀ। ਪੁਲਸ ਪਾਰਟੀ ਵੱਲੋਂ ਜਦ ਉਕਤ ਔਰਤ ਨੂੰ ਰੋਕ ਕੇ ਉਸ ਦੇ ਹੱਥ ’ਚ ਫਡ਼੍ਹੇ ਥੈਲੇ ਦੀ ਤਲਾਸੀ ਲਈ ਤਾਂ ਉਸ ’ਚੋਂ 8 ਕਿੱਲੋ ਭੁੱਕੀ ਬਰਾਮਦ ਹੋਈ। ਫਡ਼੍ਹੀ ਗਈ ਔਰਤ ਦੀ ਪਛਾਣ ਛਿੰਦਰ ਕੌਰ ਪਤਨੀ ਮਿੱਤ ਸਿੰਘ ਵਾਸੀ ਨਥਾਣਾ ਦੇ ਤੌਰ ’ਤੇ ਹੋਈ ਹੈ। ਪੁਲਸ ਵੱਲੋਂ ਉਕਤ ਔਰਤ ਵਿਰੁੱਧ ਥਾਣਾ ਸੰਗਤ ’ਚ ਮਾਮਲਾ ਦਰਜ ਕਰਕੇ ਉਸ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ।
ਟਰੇਨ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
NEXT STORY