ਚੰਡੀਗੜ੍ਹ,(ਸਾਜਨ) : ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਨੂੰ 3 ਗਜ਼ਟਿਡ ਅਫਸਰਾਂ ਸਮੇਤ ਕੁਲ 9 ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ। ਯੂ. ਟੀ. ਸਕੱਤਰੇਤ ਵਲੋਂ ਇਨ੍ਹਾਂ ਤਬਾਦਲਿਆਂ ਨੂੰ ਤੁਰੰਤ ਅਮਲ 'ਚ ਲਿਆਉਣ ਦਾ ਹੁਕਮ ਹੋਇਆ ਹੈ। ਪ੍ਰਸ਼ਾਸਨ 'ਚ ਇਕੱਠੇ ਕਈ ਅਫਸਰਾਂ ਦੇ ਤਬਾਦਲੇ ਦਾ ਕਾਰਨ ਸ਼ਹਿਰ 'ਚ ਅਗਲੇ ਮਹੀਨੇ ਹੋਣ ਵਾਲੀਆਂ ਲੋਕਸਭਾ ਚੋਣਾਂ ਨੂੰ ਮੰਨਿਆ ਜਾ ਰਿਹਾ ਹੈ।
ਯੂ. ਟੀ. ਪ੍ਰਸ਼ਾਸਨ ਨੇ ਜਿਹੜੇ ਅਫਸਰਾਂ ਦੇ ਤਬਾਦਲੇ ਕੀਤੇ ਹਨ, ਉਨ੍ਹਾਂ 'ਚ ਸੁਪਰਡੈਂਟ ਗਰੇਡ-2 ਜੈਨ ਤਾਰਾ ਨੂੰ ਯੂ. ਟੀ. ਸਕੱਤਰੇਤ ਤੋਂ ਅਸਟੇਟ-2 ਬ੍ਰਾਂਚ, ਗਰੇਡ-1 ਸੁਪਰਡੈਂਟ ਵਿਮਲ ਕਾਂਤ ਤ੍ਰਿਖਾ ਨੂੰ ਅਸਟੇਟ-2 ਬ੍ਰਾਂਚ ਤੋਂ ਆਰ ਐਂਡ ਜੇ ਬ੍ਰਾਂਚ, ਗਰੇਡ-2 ਸੁਪਰਡੈਂਟ ਵਰਿੰਦਰ ਸਿੰਘ ਨੂੰ ਯੂ. ਟੀ. ਸਕੱਤਰੇਤ ਤੋਂ ਟਰਾਂਸਪੋਰਟ ਬ੍ਰਾਂਚ ਅਤੇ ਸਟੇਸ਼ਨਰੀ ਤੇ ਲੇਬਰ ਐਂਡ ਇੰਪਲਾਈਮੈਂਟ ਬ੍ਰਾਂਚ, ਸੀਨੀਅਰ ਅਸਿਸਟੈਂਟ ਗੁਰਜੀਤ ਕੌਰ ਨੂੰ ਵਿਜੀਲੈਂਸ ਬ੍ਰਾਂਚ, ਸੀਨੀਅਰ ਅਸਿਸਟੈਂਟ ਮਹਿੰਦਰ ਕੌਰ ਨੂੰ ਸਿਹਤ ਵਿਭਾਗ, ਸੀਨੀਅਰ ਅਸਿਸਟੈਂਟ ਵੰਦਨਾ ਚੱਢਾ ਨੂੰ ਅਸਟੇਟ-2 ਬ੍ਰਾਂਚ, ਸੀਨੀਅਰ ਅਸਿਸਟੈਂਟ ਵਰਿੰਦਰਜੀਤ ਕੌਰ ਨੂੰ ਯੂ. ਟੀ. ਸਕੱਤਰੇਤ ਤੋਂ ਅਕਾਊਂਟ ਬ੍ਰਾਂਚ, ਸੀਨੀਅਰ ਅਸਿਸਟੈਂਟ ਕਮਲੇਸ਼ ਨੇਗੀ ਨੂੰ ਅਕਾਊਂਟ ਬ੍ਰਾਂਚ ਤੋਂ ਅਕਾਊਂਟ ਬ੍ਰਾਂਚ 'ਚ ਹੀ ਜਦੋਂਕਿ ਜੂਨੀਅਰ ਅਸਿਸਟੈਂਟ ਕਿਰਨ ਕੁਮਾਰੀ ਵਿਸ਼ਟ ਨੂੰ ਪ੍ਰਸਨਲ ਬ੍ਰਾਂਚ 'ਚ ਤਬਾਦਲਾ ਕਰ ਕੇ ਭੇਜਿਆ ਗਿਆ ਹੈ।
ਅਕਾਲੀ ਅਤੇ ਕਾਂਗਰਸੀ ਇਕ ਥਾਲੀ ਦੇ ਚੱਟੇ-ਬੱਟੇ : ਬੈਂਸ
NEXT STORY