ਫਿਰੋਜ਼ਪੁਰ,(ਆਨੰਦ)– ਫਿਰੋਜ਼ਪੁਰ ਛਾਉਣੀ ਦੀ ਗਾਂਧੀ ਗਾਰਡਨ ਦੇ ਨਜ਼ਦੀਕ ਸਪੋਰਟਸ ਦੀ ਦੁਕਾਨ ਦੇ ਗੋਦਾਮ ’ਚ ਵੀਰਵਾਰ ਸਵੇਰੇ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਦੀ ਇਸ ਘਟਨਾ ’ਚ ਕਰੀਬ ਲੱਖਾਂ ਰੁਪਏ ਦਾ ਸਾਮਾਨ ਸਡ਼ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦੇ ਹੋਏ ਪਿੰਟੂ ਕਾਲਡ਼ਾ ਨੇ ਦੱਸਿਆ ਕਿ ਉਹ ਕਾਲਡ਼ਾ ਸਪੋਰਟਸ ਦੁਕਾਨ ਚਲਾਉਂਦਾ ਹੈ ਅਤੇ ਉਨ੍ਹਾਂ ਦੀ ਦੁਕਾਨ ਦੇ ਪਿੱਛੇ ਹੀ ਉਨ੍ਹਾਂ ਦਾ ਸਪੋਰਟਸ ਗੋਦਾਮ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਗੋਦਾਮ ਦੇ ਨਾਲ ਰਹਿਣ ਵਾਲੇ ਲੋਕਾਂ ਨੇ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਗੋਦਾਮ ਦੇ ਅੰਦਰ ਧੂੰਆਂ ਨਿਕਲਦਾ ਹੋਇਆ ਵਿਖਾਈ ਦੇ ਰਿਹਾ ਹੈ। ਸੂਚਨਾ ਮਿਲਦੇ ਹੀ ਜਦ ਉਹ ਗੋਦਾਮ ’ਤੇ ਪਹੁੰਚੇ ਤਾਂ ਅੱਗ ਆਪਣਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਸੀ ਅਤੇ ਜਿਵੇਂ ਹੀ ਗੋਦਾਮ ਦਾ ਤਾਲਾ ਤੋਡ਼ਿਆਂ ਗਿਆ ਤਾਂ ਇਸਦੀ ਸੂਚਨਾ ਫਾਇਰਬ੍ਰਿਗੇਡ ਨੂੰ ਦਿੱਤੀ ਗਈ ਤਾਂ ਫਾਇਰਬ੍ਰਿਗੇਡ ਦੀ ਟੀਮ ਨੇ ਆ ਕੇ ਅੱਗ ਨੂੰ ਬੁਝਾਉਣ ਦਾ ਕੰਮ ਕੀਤਾ ਪਰ ਅੱਗ ਲੱਗਣ ਦੇ ਕਾਰਣ ਲੱਖਾਂ ਰੁਪਏ ਦਾ ਸਾਮਾਨ ਸਡ਼ ਕੇ ਸੁਆਹ ਹੋ ਚੁੱਕਿਆ ਸੀ। ਉਨ੍ਹਾਂ ਨੇ ਦੱਸਿਆ ਕਿ ਅੱਗ ਵੇਖਣ ’ਚ ਸ਼ਾਰਟ ਸਰਕਟ ਦੇ ਕਾਰਣ ਲੱਗਦੀ ਹੋਈ ਵਿਖਾਈ ਦੇ ਰਹੀ ਸੀ।
ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ 30 ਨਵੇਂ ਮਾਮਲੇ ਪਾਜ਼ੇਟਿਵ
NEXT STORY