ਭਾਦਸੋਂ (ਅਵਤਾਰ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਗਰਿੱਡ ਰਾਮਗੜ ਭਾਦਸੋਂ ਵਿਖੇ ਤਾਇਨਾਤ ਲਾਈਨਮੈਨ ਹਰਜਿੰਦਰ ਸਿੰਘ ਦੀ ਨੇੜਲੇ ਪਿੰਡ ਚਾਸਵਾਲ ਵਿਖੇ ਬਿਜਲੀ ਦੀਆਂ ਤਾਰਾਂ ਕੱਸਦੇ ਸਮੇਂ ਅਚਾਨਕ ਕਰੰਟ ਲੱਗਣ ਨਾਲ ਖੰਭੇ ਦੇ ਉੱਪਰ ਹੀ ਮੌਤ ਹੋ ਗਈ। ਹਰਜਿੰਦਰ ਸਿੰਘ ਦੀ ਉਮਰ ਤਕਰੀਬਨ 55 ਸਾਲ ਸੀ ਤੇ ਉਹ ਪਿੰਡ ਜਾਤੀਵਾਲ ਦੇ ਵਸਨੀਕ ਸਨ।
ਇਹ ਵੀ ਪੜ੍ਹੋ : ਤਲਵੰਡੀ ਸਾਬੋ : ਟਰੱਕ ਡਰਾਈਵਰ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼, ਫੈਲੀ ਸਨਸਨੀ
ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਥਾਨਕ ਪੁਲਸ ਨੂੰ ਮਾਮਲੇ ਦੀ ਇਤਲਾਹ ਦੇ ਦਿੱਤੀ ਗਈ ਹੈ। ਪੁਲਸ ਤੇ ਪਾਵਰਕਾਮ ਅਧਿਕਾਰੀ ਮ੍ਰਿਤਕ ਹਰਜਿੰਦਰ ਸਿੰਘ ਨੂੰ ਕਰੰਟ ਲੱਗਣ ਦੇ ਕਾਰਨਾਂ ਦੀ ਘੋਖ ਕਰ ਰਹੇ ਹਨ । ਥਾਣਾ ਭਾਦਸੋਂ ਦੇ ਸੂਤਰਾਂ ਅਨੁਸਾਰ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਜਾਂ ਉੱਚ ਅਧਿਕਾਰੀਆਂ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਸ ਦੇ ਆਧਾਰ ’ਤੇ ਜਾਂਚ ਅੱਗੇ ਵਧਾਈ ਜਾਵੇਗੀ ।
ਤਲਵੰਡੀ ਸਾਬੋ : ਟਰੱਕ ਡਰਾਈਵਰ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼, ਫੈਲੀ ਸਨਸਨੀ
NEXT STORY