ਖੰਨਾ, (ਸੁਨੀਲ)- ਸ਼ਹਿਰ ਦੇ ਅਮਲੋਹ ਰੋਡ ’ਤੇ ਹੋਏ ਸਡ਼ਕ ਹਾਦਸੇ ’ਚ ਮੋਟਰਸਾਈਕਲ ਅੱਗੇ ਅਾਵਾਰਾ ਸਾਨ੍ਹ ਦੇ ਆਉਣ ਨਾਲ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਖੰਨਾ ’ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸ਼ਹਿਜਾਦ ਅਲੀ (22) ਪੁੱਤਰ ਮਸਤਕੀਨ ਵਾਸੀ ਬੁੱਲੇਪੁਰ ਰੋਡ ਖੰਨਾ ਨੇ ਦੱਸਿਆ ਕਿ ਅੱਜ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ’ਚ ਸ਼ਾਮਲ ਹੋਣ ਦੇ ਉਪਰੰਤ ਦੋਂ ਆਪਣੇ ਮੋਟਰਸਾਈਕਲ ’ਤੇ ਘਰ ਵਾਪਸ ਪਰਤ ਰਿਹਾ ਸੀ ਤਾਂ ਜਿਵੇਂ ਹੀ ਉਹ ਸਥਾਨਕ ਅਮਲੋਹ ਰੋਡ ’ਤੇ ਸਥਿਤ ਕਾਲਜ ਦੇ ਕੋਲ ਪਹੁੰਚਿਆ ਤਾਂ ਅਚਾਨਕ ਉਸ ਦੇ ਸਾਹਮਣੇ ਇਕ ਅਾਵਾਰਾ ਸਾਨ੍ਹ ਆ ਗਿਆ ਅਤੇ ਉਸ ਦਾ ਮੋਟਰਸਾਈਕਲ ਸਾਨ੍ਹ ਨਾਲ ਜਾ ਟਕਰਾਇਆ ਤੇ ਉਹ ਸਡ਼ਕ ’ਤੇ ਡਿੱਗਦੇ ਹੋਏ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ’ਚ ਸ਼ਹਿਜਾਦ ਦੇ ਮੂੰਹ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ।
ਸੈਨੇਟਰੀ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
NEXT STORY