ਫਿਰੋਜ਼ਪੁਰ,(ਹਰਚਰਨ, ਬਿੱਟੂ)- ਸ਼੍ਰੀ ਭਗੀਰਥ ਸਿੰਘ ਐੱਸ.ਐੱਸ.ਪੀ. ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ ਹੇਠ ਅੰਦਰ ਰੋਜ਼ਾਨਾ ਹੁੰਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਨੂੰ ਠੱਲ ਪਾਉਣ ਲਈ ਥਾਣਾ ਮੁੱਖੀ ਮਨੋਜ ਕੁਮਾਰ ਦੀ ਅਗਵਾਈ ਹੇਠ ਐੱਸ. ਆਈ. ਸ਼ਰਮਾ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕੁੱਝ ਝਪਟਮਾਰਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ 'ਚੋਂ ਅਕਾਸ਼ ਪੁੱਤਰ ਬਸੰਤ ਸੁਰਜੀਤ ਉਰਫ ਸੀਤੀ ਪੁੱਤਰ ਕਾਲਾ ਜਗੀਰ ਉਰਫ ਮਨੀ ਉਰਫ ਕੁਕੜੀ ਪੁੱਤਰ ਸ਼ਾਮ ਲਾਲ ਵਾਸੀ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਸ਼ਹਿਰ ਵੀਰੂ ਪੁੱਤਰ ਦੇਸ਼ ਰਾਜ ਵਾਸੀ ਨੇੜੇ ਨਵੀਂ ਦਾਣਾ ਮੰਡੀ ਜਨਤਾ ਪ੍ਰੀਤ ਨਗਰ ਫਿਰੋਜ਼ਪੁਰ ਸ਼ਹਿਰ ਨਿਰਭੈ ਸਿੰਘ ਉਰਫ ਗੁਰਪ੍ਰੀਤ ਉਰਫ ਗੋਪੀ ਪੁੱਤਰ ਬਿੱਕਰ ਸਿੰਘ ਵਾਸੀ ਰਿਸ਼ੀ ਮਾਡਲ ਸਕੂਲ ਵਾਲੀ ਗਲੀ ਸੂਰਜ ਐਵੀਨਿਊ ਫਿਰੋਜ਼ਪੁਰ ਸ਼ਹਿਰ ਨੂੰ ਕਾਬੂ ਕਰਕੇ 21 ਖੋਹ ਕੀਤੇ ਮੋਬਾਈਲ ਵੱਖ ਵੱਖ ਕੰਪਨੀ ਦੇ o7 ਸੋਲਰ ਲਾਈਟਾਂ ਦੀਆ ਬੈਟਰੀਆਂ ਅਤੇ 06 ਚੋਰੀ ਦੇ ਮੋਟਰਸਾਈਕਲ ਬਰਾਮਦ ਕਰਕੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 51 ਧਾਰਾ 379 ਬੀ, 379,411 ਭ,ਦ ਥਾਣਾ ਸਿਟੀ ਵਿਖੇ ਕੀਤਾ ਹੈ। ਡੀ.ਐਸ.ਪੀ. ਸਿਟੀ ਨੇ ਦੱਸਿਆ ਕਿ ਉਕਤ ਵਿਅਕਤੀ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਵੱਖ ਵੱਖ ਥਾਵਾਂ ਤੋਂ ਮੋਟਰਸਾਈਕਲ 'ਤੇ ਸਵਾਰ ਹੋਕੇ ਝਪਟਮਾਰ ਕੇ ਖੋਹੇ ਸਨ ਅਤੇ ਬੈਟਰੀਆਂ ਸ਼ਹਿਰ ਦੀਆ ਗਲੀਆਂ 'ਚੌਂ ਚੋਰੀ ਕੀਤੀਆਂ ਸਨ। ਜਿਨਾਂ ਪਾਸੋਂ ਪੁੱਛਗਿੱਛ ਜਾਰੀ ਹੈ। ਏਨਾ ਪਾਸੋਂ ਹੋਰ ਵੀ ਚੋਰੀ ਦਾ ਸਮਾਨ ਬਰਾਮਦ ਹੋ ਸਕਦਾ ਹੈ।
ਕ੍ਰਿਸ਼ਨਾ ਕਾਲਜ ਰੱਲੀ ਵਿਖੇ ‘ਮਹਿਲਾ ਦਿਵਸ’ ਮਨਾਇਆ ਗਿਆ
NEXT STORY