ਭਵਾਨੀਗੜ੍ਹ (ਕਾਂਸਲ) - ਪੰਜਾਬ ਦੀ ਕੈਪਟਨ ਸਰਕਾਰ ਵਲੋਂ ਸੂਬੇ ਦੀ ਜਨਤਾ ਨਾਲ ਕੀਤੀ ਵਾਅਦਾ ਖਿਲਾਫ਼ੀ ਦੇ ਰੋਸ ਵੱਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 8 ਅਗਸਤ ਨੂੰ ਪਿੰਡ ਪੱਧਰ 'ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਬਾਬੂ ਗਰਗ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਆਪਣੇ ਸਾਢੇ 3 ਸਾਲਾਂ ਦਾ ਕਾਰਜਕਾਲ ਪੂਰਾ ਕਰਨ ਦੇ ਬਾਵਜੂਦ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦਿਆਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਐਸ.ਸੀ., ਬੀ.ਸੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਣ ਦਾ ਵਾਅਦਾ, ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ, ਸ਼ਗੁਨ ਸਕੀਮ ਦੀ ਰਾਸ਼ੀ ਨੂੰ 51 ਹਜਾਰ ਰੁਪਏ ਕਰਨ ਅਤੇ ਪੈਨਸ਼ਨਾਂ ਦੀ ਰਾਸ਼ੀ 'ਚ ਵਾਧਾ ਕਰਨ ਦੇ ਵਾਅਦੇ ਵਾਅਦੇ ਬਣ ਕੇ ਹੀ ਰਹਿ ਗਏ ਹਨ। ਉਲਟਾ ਸਰਕਾਰ ਵੱਲੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬ ਵਰਗ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਵਾਲੇ ਨੀਲੇ ਕਾਰਡ ਬੰਦ ਕਰਕੇ, ਪੈਨਸ਼ਨਾਂ ਦੀ ਸਹੂਲਤ ਬੰਦ ਕਰਕੇ ਅਤੇ ਬਿਜਲੀ ਦੇ ਬਿੱਲਾਂ 'ਚ ਅਧਾਹ ਵਾਧਾ ਕਰਕੇ ਹਿੱਟਲਰ ਵਾਲੀ ਰਾਜ਼ਨੀਤੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਗਰੀਬ ਭਾਈਚਾਰੇ ਨਾਲ ਕੀਤੀ ਵਾਅਦਾ ਖਿਲਾਫ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਲ ਵੱਲੋਂ ਹਲਕਾ ਸੰਗਰੂਰ ਦੇ 4-4 ਜ਼ੋਨ ਬਣਾ ਕੇ, ਪਿੰਡਾਂ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ, ਇਨ੍ਹਾਂ ਮੰਗਾਂ ਲਈ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਇਹ ਸਹੂਲਤਾਂ ਵਾਪਸ ਲੈਣ ਲਈ ਸਰਕਾਰ 'ਤੇ ਦਬਾਅ ਬਣਾਇਆ ਜਾਵੇਗਾ। ਇਸ ਮੌਕੇ 'ਤੇ ਪ੍ਰੇਮ ਚੰਦ ਗਰਗ ਸਾਬਕਾ ਨਗਰ ਕੌਂਸਲ ਪ੍ਰਧਾਨ, ਰੁਪਿੰਦਰ ਸਿੰਘ ਰੰਧਾਵਾ, ਹਰਦੇਵ ਸਿੰਘ ਕਾਲਾਝਾੜ ਅਤੇ ਰਵਜਿੰਦਰ ਸਿੰਘ ਕਾਕੜਾ ਸਾਰੇ ਸਰਕਲ ਪ੍ਰਧਾਨ, ਰਾਜਿੰਦਰ ਸਿੰਘ ਮੁਨਸ਼ੀਵਾਲਾ, ਹਰਵਿੰਦਰ ਸਿੰਘ ਕਾਕੜਾ, ਕੁਲਵੰਤ ਸਿੰਘ ਜੌਲੀਆਂ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਬੂਟਾ ਸਿੰਘ ਬਾਲਦ, ਗੋਲਡੀ ਤੂਰ, ਰਘਬੀਰ ਸਿੰਘ ਘਰਾਚੋਂ, ਬਿੰਦਰ ਸਿੰਘ ਬਟਰਿਆਣਾ, ਨਛੱਤਰ ਸਿੰਘ ਭਵਾਨੀਗੜ•, ਪਰਗਟ ਸਿੰਘ ਕਲੇਰ ਅਤੇ ਨਰਿੰਦਰ ਸਿੰਘ ਬਲਿਆਲ ਸਮੇਤ ਹੋਰ ਆਗੂ ਵੀ ਮੌਜੂਦ ਸਨ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ, 228 ਨਵੇਂ ਮਾਮਲਿਆਂ ਦੀ ਪੁਸ਼ਟੀ, 9 ਦੀ ਮੌਤ
NEXT STORY