ਪਟਿਆਲਾ, (ਰਾਜੇਸ਼)- ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਸ਼ਾਸਨ-ਕਾਲ ਦੌਰਾਨ ਪਟਿਆਲਾ ਸ਼ਹਿਰ ਵਿਚ ਕਾਣੀ ਕੌਡੀ ਵੀ ਖਰਚ ਨਾ ਕਰ ਕੇ ਸ਼ਹਿਰ ਦਾ ਵਿਨਾਸ਼ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪਟਿਆਲਾ ਕਾਂਗਰਸ ਦਾ ਗਡ਼੍ਹ ਹੋਣ ਕਰ ਕੇ ਸਮੁੱਚੇ ਹਲਕੇ ਨਾਲ ਵਿਤਕਰਾ ਕੀਤਾ ਅਤੇ ਪੀ. ਡੀ. ਏ ਅਥਾਰਟੀ ਦਾ ਸਾਰਾ ਪੈਸਾ ਪਟਿਆਲਾ ’ਚੋਂ ਕੱਢ ਕੇ ਬਾਹਰਲੇ ਜ਼ਿਲਿਆਂ ਵਿਚ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਲੋਕ ਪਟਿਆਲਾ ਵਿਚ ਸਿਰਫ ਵੋਟਾਂ ਦੇ ਸਮੇਂ ਨਜ਼ਰ ਆਉਂਦੇ ਹਨ। ਵੋਟਾਂ ਖਤਮ ਹੋਣ ਤੋਂ ਬਾਅਦ ਅਕਾਲੀ ਪਟਿਆਲਾ ਨੂੰ ਵਿਸਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਟਿਆਲਵੀਆਂ ਦੇ ਹਰ ਦੁਖ-ਸੁਖ ਵਿਚ ਕਾਂਗਰਸ ਪਾਰਟੀ ਅਤੇ ਉਨ੍ਹਾਂ ਦਾ ਪਰਿਵਾਰ ਹੀ ਖਡ਼੍ਹਦਾ ਹੈ। ਅਕਾਲੀਆਂ ਨੇ ਹਮੇਸ਼ਾ ਪਟਿਆਲਾ ਦੇ ਵਿਕਾਸ ਵਿਚ ਰੋਡ਼ੇ ਅਟਕਾਏ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਅਜ਼ਾਦ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਵੀ ਪਟਿਆਲਾ ਲਈ ਕੁਝ ਨਹੀਂ ਕੀਤਾ।
'ਬਠਿੰਡਾ ਤੇ ਫਿਰੋਜ਼ਪੁਰ ਸੀਟ ਤੋਂ ਕਾਂਗਰਸੀ ਉਮੀਦਵਾਰਾਂ ਦੀ ਚੋਣ ਨੇ ਕੀਤਾ ਕੈਪਟਨ-ਬਾਦਲ ਦੀ ਮਿਲੀਭੁਗਤ ਦਾ ਪਰਦਾਫਾਸ਼'
NEXT STORY