ਚੰਡੀਗਡ਼੍ਹ, (ਸਾਜਨ)- ਕੋਰੋਨਾ ਵਾਇਰਸ ਨੂੰ ਦੇਖਦਿਆਂ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਨੇ ਵੀ ਆਪਣੇ ਚੰਡੀਗਡ਼੍ਹ ਅਤੇ ਪੰਜਾਬ ’ਚ ਸਥਿਤ ਸਾਰੇ ਸਬੰਧਤ ਕਾਲਜਾਂ, ਰੀਜਨਲ ਸੈਂਟਰਾਂ, ਕੰਸਟੀਚਿਊਟ ਕਾਲਜਾਂ ਅਤੇ ਹੋਰ ਇੰਸਟੀਚਿਊਟਸ ’ਚ 31 ਮਾਰਚ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਾਰੇ ਵਿਦਿਆਰਥੀਆਂ ਅਤੇ ਰਿਸਰਚ ਸਕਾਲਰਾਂ ਨੂੰ ਤੁਰੰਤ ਪ੍ਰਭਾਵ ਤੋਂ ਹੋਸਟਲ ਖਾਲੀ ਕਰਨ ਨੂੰ ਕਹਿ ਦਿੱਤਾ ਗਿਆ ਹੈ। ਮਿਡ ਸਮੈਸਟਰ ਟੈਸਟ ਅਤੇ ਇੰਟਰਨਲ ਐਗਜ਼ਾਮੀਨੇਸ਼ਨ, ਇਵੈਲਿਊਏਸ਼ਨ ਅਤੇ ਅਸੈੱਸਮੈਂਟ ਫਿਲਹਾਲ ਮੁਲਤਵੀ ਕਰ ਦਿੱਤੇ ਗਏ ਹਨ। ਪੰਜਾਬ ਯੂਨੀਵਰਸਿਟੀ ਅਨੁਸਾਰ ਚੰਡੀਗਡ਼੍ਹ ਅਤੇ ਪੰਜਾਬ ’ਚ 193 ਤੋਂ ਜ਼ਿਆਦਾ ਕਾਲਜ ਹਨ।
ਕੋਰੋਨਾ ਵਾਇਰਸ : ਵਿਦੇਸ਼ ਤੋਂ ਆਏ ਸ਼ੱਕੀ ਮਰੀਜ਼ਾਂ ਨੂੰ ਘਰੋਂ ਚੱਕ ਰਹੀ ਪੰਜਾਬ ਪੁਲਸ
NEXT STORY