ਪਟਿਆਲਾ, (ਰਾਜੇਸ਼)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 16 ਮਈ ਨੂੰ ਪਟਿਆਲਾ ਜ਼ਿਲੇ ਦੇ ਵਕੀਲਾਂ ਨਾਲ ਰੂ-ਬਰੂ ਹੋਣਗੇ। ਉਨ੍ਹਾਂ ਦੀਆਂ ਸਮੱਸਿਆਵਾਂ ਸਣਨਗੇ। ਮੁੱਖ ਮੰਤਰੀ ਸਵੇਰੇ 10 ਵਜੇ ਪਟਿਆਲਾ ਬਾਰ ਐਸੋਸੀਏਸ਼ਨ ਦੇ ਬੁਲਾਵੇ ’ਤੇ ਜਾ ਰਹੇ ਹਨ। ਇਸ ਦੌਰਾਨ ਉਹ ਵਕੀਲਾਂ ਨਾਲ ਦੇਸ਼ ਦੇ ਸਿਆਸੀ ਹਾਲਾਤ ਬਾਰੇ ਚਰਚਾ ਕਰਨਗੇ। ਮੁੱਖ ਮੰਤਰੀ ਵਕੀਲਾਂ ਨੂੰ ਕਾਂਗਰਸ ਪਾਰਟੀ ਲਈ ਲਾਮਬੰਦ ਕਰਨਗੇ। ਹਰੇਕ ਚੋਣ, ਚਾਹੇ ਉਹ ਵਿਧਾਨ ਸਭਾ ਦੀ ਹੋਵੇ ਜਾਂ ਲੋਕ ਸਭਾ ਦੀ, ਉਹ ਹਰ ਚੋਣ ’ਚ ਬਾਰ ਐਸੋਸੀਏਸ਼ਨ ਦੇ ਕੋਲ ਜਾਂਦੇ ਹਨ ਤੇ ਵਕੀਲਾਂ ਨੂੰ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਲਈ ਆਪਣੇ ਸ਼ਹਿਰ ਦੇ ਵਕੀਲਾਂ ਨਾਲ ਸਮਰਥਨ ਮੰਗਣਗੇ।
ਫਰਜ਼ੀ ਦਫਤਰ ਖੋਲ੍ਹ ਕੇ ਵਿਦੇਸ਼ ਭੇਜਣ ਦੇ ਨਾਂ ’ਤੇ 400 ਤੋਂ ਜ਼ਿਆਦਾ ਲੋਕਾਂ ਨਾਲ ਠੱਗੀ
NEXT STORY