ਭਵਾਨੀਗੜ੍ਹ (ਵਿਕਾਸ)— ਪੁਲਸ ਨੇ ਇਕ ਕਾਰ 'ਚੋਂ 50 ਡੱਬੇ ਸ਼ਰਾਬ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਦਿੰਦਿਆਂ ਹੈੱਡ ਕਾਂਸਟੇਬਲ ਭੋਲਾ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਵਲੋਂ ਭਵਾਨੀਗੜ੍ਹ-ਸਮਾਣਾ ਰੋਡ 'ਤੇ ਬਲਿਆਲ ਟੀ ਪੁਆਇੰਟ 'ਤੇ ਕੀਤੀ ਨਾਕੇਬੰਦੀ ਦੌਰਾਨ ਹਰਿਆਣਾ ਨੰਬਰੀ ਇੱਕ ਸਵਿਫਟ ਕਾਰ 'ਚੋਂ 600 ਬੋਤਲਾਂ (50 ਡੱਬੇ) ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ ਬਰਾਮਦ ਕੀਤੀ ਗਈ। ਇਸ ਸਬੰਧੀ ਪੁਲਸ ਨੇ ਕਾਰ ਅਤੇ ਬਰਾਮਦ ਸ਼ਰਾਬ ਨੂੰ ਕਬਜ਼ੇ 'ਚ ਲੈ ਕੇ ਕਾਰ ਸਵਾਰ ਪਰਮਜੀਤ ਸਿੰਘ ਉਰਫ ਪੰਮੀ ਵਾਸੀ ਸੀਅੰਧ (ਕੈਥਲ) ਨੂੰ ਕਾਬੂ ਕਰ ਕੇ ਮੁਲਜ਼ਮ ਖਿਲਾਫ਼ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
162 ਈ. ਟੀ. ਟੀ. ਅਧਿਆਪਕਾਂ 'ਤੇ ਲਟਕੀ ਬਰਖਾਸਤਗੀ ਦੀ ਤਲਵਾਰ
NEXT STORY